ਪਾਕਿਸਤਾਨ ''ਚ ਨਿਊਯਾਰਕ ਟਾਈਮਜ਼ ਦੀ ''ਸ਼ੀਆ ਨਾਰਾਜ਼ਗੀ'' ਵਾਲੀ ਰਿਪੋਰਟ ਛਪਣ ਤੋਂ ਰੋਕੀ
Friday, Apr 24, 2026 - 07:47 PM (IST)
ਇਸਲਾਮਾਬਾਦ/ਨਿਊਯਾਰਕ : ਅਮਰੀਕਾ ਦੇ ਪ੍ਰਮੁੱਖ ਅਖ਼ਬਾਰ 'ਨਿਊਯਾਰਕ ਟਾਈਮਜ਼' (NYT) ਦੀ ਇੱਕ ਵਿਸ਼ੇਸ਼ ਰਿਪੋਰਟ ਨੂੰ ਪਾਕਿਸਤਾਨ ਵਿੱਚ ਸੈਂਸਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਰਿਪੋਰਟ ਪਾਕਿਸਤਾਨ ਵਿੱਚ ਰਹਿਣ ਵਾਲੇ ਸ਼ੀਆ ਮੁਸਲਮਾਨਾਂ ਦੀ ਵਧ ਰਹੀ ਨਾਰਾਜ਼ਗੀ ਬਾਰੇ ਸੀ, ਜਿਸ ਨੂੰ ਪਾਕਿਸਤਾਨ ਦੇ ਪ੍ਰਿੰਟ ਐਡੀਸ਼ਨ ਵਿੱਚੋਂ ਹਟਾ ਦਿੱਤਾ ਗਿਆ, ਜਦਕਿ ਇਹ ਅੰਤਰਰਾਸ਼ਟਰੀ ਸੰਸਕਰਣਾਂ ਵਿੱਚ ਪ੍ਰਮੁੱਖਤਾ ਨਾਲ ਛਪੀ ਹੈ।
ਕੀ ਸੀ ਰਿਪੋਰਟ ਵਿੱਚ?
NYT ਦੇ ਪਾਕਿਸਤਾਨ ਅਤੇ ਅਫਗਾਨਿਸਤਾਨ ਬਿਊਰੋ ਚੀਫ ਐਲੀਅਨ ਪੇਲਟੀਅਰ ਅਨੁਸਾਰ, ਇਹ ਰਿਪੋਰਟ ਫਰੀਲਾਂਸ ਲੇਖਕ ਜਿਆ ਉਰ ਰਹਿਮਾਨ ਦੁਆਰਾ ਲਿਖੀ ਗਈ ਸੀ, ਜਿਸਦਾ ਸਿਰਲੇਖ 'ਪਾਕਿਸਤਾਨ 'ਚ ਸ਼ੀਆ ਗੁੱਸਾ' ਸੀ। ਰਿਪੋਰਟ 'ਚ ਖੁਲਾਸਾ ਕੀਤਾ ਗਿਆ ਸੀ ਕਿ ਪਾਕਿਸਤਾਨੀ ਫੌਜ ਦੇ ਮੁਖੀ ਆਸਿਮ ਮੁਨੀਰ ਨੇ ਖੁਦ ਸ਼ੀਆ ਧਰਮ ਗੁਰੂਆਂ ਨਾਲ ਇੱਕ ਮੀਟਿੰਗ ਕੀਤੀ ਸੀ। ਇਸ ਮੀਟਿੰਗ ਦਾ ਮਕਸਦ ਸ਼ੀਆ ਭਾਈਚਾਰੇ ਦੇ ਗੁੱਸੇ ਨੂੰ ਸ਼ਾਂਤ ਕਰਨਾ ਸੀ ਤਾਂ ਜੋ ਦੇਸ਼ ਵਿੱਚ ਸ਼ੀਆ-ਸੁੰਨੀ ਟਕਰਾਅ ਦੀ ਸਥਿਤੀ ਪੈਦਾ ਨਾ ਹੋਵੇ।
ਅਖ਼ਬਾਰ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਪਾਕਿਸਤਾਨ 'ਚ ਇਸ ਖ਼ਬਰ ਨੂੰ ਇਸ ਲਈ ਰੋਕਿਆ ਗਿਆ ਕਿਉਂਕਿ ਇਸ ਨੂੰ ਫਿਰਕੂ ਤਣਾਅ ਦੇ ਲਿਹਾਜ਼ ਨਾਲ 'ਸੰਵੇਦਨਸ਼ੀਲ' ਮੰਨਿਆ ਗਿਆ ਸੀ। ਮਾਹਿਰਾਂ ਅਨੁਸਾਰ, ਇਹ ਕਦਮ ਪਾਕਿਸਤਾਨ 'ਚ ਮੀਡੀਆ ਦੀ ਆਜ਼ਾਦੀ ਅਤੇ ਫੌਜ ਦੇ ਦਬਾਅ ਵੱਲ ਇਸ਼ਾਰਾ ਕਰਦਾ ਹੈ।
ਪਾਕਿਸਤਾਨ ਦੀ ਦੋਹਰੀ ਮੁਸ਼ਕਿਲ
ਸਰੋਤਾਂ ਅਨੁਸਾਰ, ਪਾਕਿਸਤਾਨ ਇਸ ਸਮੇਂ ਅਮਰੀਕਾ ਅਤੇ ਈਰਾਨ ਵਿਚਕਾਰ ਵਿਚੋਲੇ (ਮੀਡੀਏਟਰ) ਦੀ ਭੂਮਿਕਾ ਨਿਭਾ ਰਿਹਾ ਹੈ। ਪਰ ਅੰਦਰੂਨੀ ਤੌਰ 'ਤੇ ਦੇਸ਼ ਦੀ ਹਾਲਤ ਨਾਜ਼ੁਕ ਹੈ। ਪਾਕਿਸਤਾਨ ਵਿੱਚ ਲਗਭਗ 3.5 ਕਰੋੜ ਸ਼ੀਆ ਮੁਸਲਮਾਨ ਰਹਿੰਦੇ ਹਨ, ਜੋ ਈਰਾਨ 'ਚ ਹੋਈਆਂ ਹਾਲੀਆ ਹੱਤਿਆਵਾਂ ਤੋਂ ਬਾਅਦ ਕਾਫੀ ਗੁੱਸੇ ਵਿੱਚ ਹਨ ਅਤੇ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। NYT ਦੀ ਰਿਪੋਰਟ ਅਨੁਸਾਰ, ਜੇਕਰ ਪਾਕਿਸਤਾਨ ਆਪਣੇ ਅੰਦਰੂਨੀ ਹਾਲਾਤ ਨਹੀਂ ਸੁਧਾਰਦਾ, ਤਾਂ ਬਾਹਰਲੀ ਸ਼ਾਂਤੀ ਦੀ ਗੱਲ ਕਰਨਾ ਮੁਸ਼ਕਿਲ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
