ਮੈਕਸੀਕੋ ਦੇ ਮੋਂਟੇਰੇ 'ਚ ਨਾਈਟ ਬਾਰ 'ਚ ਹੋਏ ਹਮਲਿਆਂ 'ਚ 15 ਲੋਕਾਂ ਦੀ ਮੌਤ
Monday, Jul 09, 2018 - 12:30 AM (IST)
ਮੋਂਟੇਰੇ— ਮੈਕਸੀਕੋ ਦੇ ਮੋਂਟੇਰੇ ਸ਼ਹਿਰ 'ਚ ਕਰੀਬ 15 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ 9 ਲੋਕ ਜ਼ਖਮੀ ਹੋ ਗਏ ਹਨ। ਜ਼ਿਆਦਾਤਰ ਲੋਕਾਂ ਦੀ ਮੌਤ ਬਾਰ 'ਚ ਹੋਈ ਗੋਲੀਬਾਰੀ ਕਾਰਨ ਹੋਈ।
ਨੁਏਵੋ ਲਯੋਨ ਦੇ ਪ੍ਰੌਸਿਕਿਊਟਰ ਦਫਤਰ ਨੇ ਇਕ ਬਿਆਨ 'ਚ ਰਿਹਾ ਕਿ ਇਹ ਹਮਲੇ ਸ਼ਨੀਵਾਰ ਦੀ ਦੇਰ ਰਾਤ ਤੇ ਐਤਵਾਰ ਤੜਕੇ ਮੋਂਟੇਰੇ, ਗਵਾਡੈਲੁਪੇ ਤੇ ਜੁਆਰੇਜ ਇਲਾਕੇ 'ਚ ਹੋਏ। ਪ੍ਰੌਸਿਕਿਊਟਰ ਦਫਤਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੁਲ 6 ਨਾਈਟ ਬਾਰ 'ਚ ਹਮਲੇ ਹੋਏ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਇਹ ਸਾਫ ਨਹੀਂ ਹੈ ਕਿ ਕੀ ਇਹ ਹਮਲੇ ਇਕ-ਦੂਜੇ ਨਾਲ ਜੁੜੇ ਹਨ। ਅਧਿਕਾਰੀ ਨੇ ਨਾਂ ਦਾ ਖੁਲਾਸਾ ਨਹੀਂ ਕਰਨ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ।
