ਸੀਰੀਆ ''ਚ ਬੰਬ ਸੁੱਟਣ ਕਾਰਨ 15 ਲੋਕਾਂ ਦੀ ਮੌਤ

06/28/2017 6:58:49 PM

ਬੇਰੂਤ— ਸੀਰੀਆ ਦੇ ਪੂਰਬੀ ਹਿੱਸੇ 'ਚ ਇਸਲਾਮਿਕ ਸਟੇਟ ਦੇ ਕਬਜ਼ੇ ਵਾਲੇ ਪਿੰਡ 'ਚ ਹੋਈ ਬੰਬਬਾਰੀ ਦੌਰਾਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ । ਦੋ ਸੀਰੀਆਈ ਸਮੂਹਾਂ ਡੇਰ ਏਜੋਰ ਅਤੇ ਜਸਟਿਸ ਫਾਰ ਲਾਈਫ ਨੇ ਕਿਹਾ ਕਿ ਇਕ ਅਨਜਾਣ ਜਹਾਜ਼ ਦੁਆਰਾ ਕਲਸਟਰ ਬੰਬ ਸੁੱਟਿਆ ਗਿਆ। ਇਸ ਇਲਾਕੇ 'ਚ ਰੂਸੀ, ਸੀਰੀਆਈ ਅਤੇ ਅਮਰੀਕਾ ਨੀਤ ਗਠਜੋੜ ਫੌਜ ਦੇ ਜਹਾਜ਼ ਉਡਦੇ ਹਨ। ਕਲਸਟਰ ਬੰਬ ਛੋਟੇ ਆਕਾਰ ਦੇ ਬੰਬ ਹੁੰਦੇ ਹਨ ਜੋ ਵਿਆਪਕ ਇਲਾਕੇ 'ਚ ਅਸਰ ਛੱਡਦੇ ਹਨ। ਡੇਰ ਏਜੋਰ ਦੇ ਪ੍ਰਮੁੱਖ ਓਮਰ ਅਬੂ ਲਾਇਲਾ ਨੇ ਕਿਹਾ ਕਿ ਪਿੰਡ ਚੋਂ 15 ਲਾਸ਼ਾਂ ਬਰਮਾਦ ਕੀਤੀਆਂ ਗਈਆਂ ਹਨ।


Related News