ਚੀਨ ’ਚ 2 ਟਰੱਕਾਂ ਵਿਚਾਲੇ ਹੋਈ ਭਿਆਨਕ ਟੱਕਰ, 15 ਲੋਕਾਂ ਦੀ ਮੌਤ

Saturday, Sep 04, 2021 - 01:23 PM (IST)

ਚੀਨ ’ਚ 2 ਟਰੱਕਾਂ ਵਿਚਾਲੇ ਹੋਈ ਭਿਆਨਕ ਟੱਕਰ, 15 ਲੋਕਾਂ ਦੀ ਮੌਤ

ਹਾਰਬਿਨ (ਵਾਰਤਾ) : ਚੀਨ ਦੇ ਉਤਰ-ਪੂਰਬੀ ਜ਼ਿਲ੍ਹੇ ਹੀਲੋਂਗਜਿਆਂਗ ਵਿਚ ਸ਼ਨੀਵਾਰ ਸਵੇਰੇ 2 ਟਰੱਕਾਂ ਵਿਚਾਲੇ ਹੋਈ ਭਿਆਨਕ ਟੱਕਰ ਵਿਚ 15 ਲੋਕਾਂ ਦੀ ਮੌਤ ਹੋ ਗਈ ਅਤੇ 1 ਵਿਅਕਤੀ ਜ਼ਖ਼ਮੀ ਹੋ ਗਿਆ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹੀਲੋਂਗਜਿਆਂਗ ਸੂਬੇ ਦੇ ਕਿਤਾਈਹੇ ਸ਼ਹਿਰ ਵਿਚ ਇਕ ਵੱਡੇ ਟਰੱਕ ਦੇ ਆਮ ਟਰੱਕ ਨਾਲ ਟਕਰਾ ਜਾਣ ਨਾਲ ਇਹ ਹਾਦਸਾ ਵਾਪਰਿਆ। ਹਾਦਸੇ ਵਿਚ 15 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ।


author

cherry

Content Editor

Related News