ਸਾਈਬੇਰੀਆ: ਪੁਲ ਤੋਂ ਜੰਮੀ ਹੋਈ ਨਦੀ ''ਤੇ ਜਾ ਡਿੱਗੀ ਬੱਸ, 15 ਹਲਾਕ (ਵੀਡੀਓ)
Sunday, Dec 01, 2019 - 04:29 PM (IST)

ਮਾਸਕੋ(ਏਜੰਸੀ)- ਰੂਸ ਦੇ ਐਮਰਜੈਂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰਬੀ ਸਾਈਬੇਰੀਆ ਵਿਚ ਇਕ ਬੱਸ ਬ੍ਰਿਜ ਤੋਂ ਹੇਠਾਂ ਇਕ ਜੰਮੀ ਹੋਈ ਨਦੀ ਵਿਚ ਜਾ ਡਿੱਗੀ, ਜਿਸ ਕਾਰਨ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ ਤੇ ਹੋਰ 18 ਲੋਕ ਇਸ ਦੌਰਾਨ ਜ਼ਖਮੀ ਹੋ ਗਏ।
#BREAKING The first footage of a severe car accident in Russia. On the territory of Zabaykalsky the bus fell off the bridge with passengers pic.twitter.com/FSG3PFdSos
— SRB BREAKING NEWS (@news_srb) December 1, 2019
ਰੂਸ ਦੀ ਇਕ ਪੱਤਰਕਾਰ ਏਜੰਸੀ ਨੇ ਐਮਰਜੰਸੀ ਮੰਤਰਾਲੇ ਦਾ ਹਵਾਲੇ ਨਾਲ ਦੱਸਿਆ ਕਿ ਘਟਨਾ ਵਿਚ ਹੋਰ 18 ਲੋਕ ਜ਼ਖਮੀ ਹੋਏ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਬ੍ਰਿਜ ਚੜ੍ਹਨ ਤੋਂ ਬਾਅਦ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਤੇ ਕੁਏਂਦਾ ਨਦੀ ਵਿਚ ਜਾ ਡਿੱਗੀ। ਇਹ ਘਟਨਾ ਮਾਸਕੋ ਤੋਂ ਪੂਰਬ ਵੱਲ 4,900 ਕਿਲੋਮੀਟਰ (3,100 ਮੀਲ) ਦੂਰ ਵਾਪਰੀ। ਘਟਨਾ ਵਾਲੀ ਥਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।