ਈਰਾਨ ''ਚ ਕੋਰੋਨਾਵਾਇਰਸ ਕਾਰਨ ਹੋਰ 149 ਮੌਤਾਂ, ਦੇਸ਼ ''ਚ ਕੁੱਲ ਗਿਣਤੀ ਹੋਈ 1284

Thursday, Mar 19, 2020 - 06:03 PM (IST)

ਈਰਾਨ ''ਚ ਕੋਰੋਨਾਵਾਇਰਸ ਕਾਰਨ ਹੋਰ 149 ਮੌਤਾਂ, ਦੇਸ਼ ''ਚ ਕੁੱਲ ਗਿਣਤੀ ਹੋਈ 1284

ਤਹਿਰਾਨ- ਈਰਾਨ ਨੇ ਵੀਰਵਾਰ ਨੂੰ ਦੱਸਿਆ ਕਿ ਕੋਰੋਨਾਵਾਇਰਸ ਕਾਰਨ ਦੇਸ਼ ਵਿਚ ਹੋਰ 149 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੇ ਸਿਹਤ ਉਪ-ਮੰਤਰੀ ਅਲੀਰੇਜਾ ਰਿਆਸੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਦੇਸ਼ ਵਿਚ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1284 ਹੋ ਗਈ ਹੈ। ਦੇਸ਼ ਵਿਚ ਅਜੇ ਤੱਕ ਕੁੱਲ 18,407 ਲੋਕ ਇਸ ਵਾਇਰਸ ਨਾਲ ਇਨਫੈਕਟਡ ਹਨ।

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਕਾਰਨ ਦੁਨੀਆਭਰ ਵਿਚ 223,082 ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਮ੍ਰਿਤਕਾਂ ਦੀ ਗਿਣਤੀ 9,200 ਤੋਂ ਵਧੇਰੇ ਪਹੁੰਚ ਗਈ ਹੈ। ਸਮਾਚਾਰ ਏਜੰਸੀ ਰਾਇਟਰਜ਼ ਦੇ ਮੁਤਾਬਕ ਹੁੱਣ ਤੱਕ 172 ਦੇਸ਼ਾਂ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਪੁਸ਼ਟੀ ਹੋਈ ਹੈ। ਇਹਨਾਂ ਵਿਚ 64 ਦੇਸ਼ਾਂ ਵਿਚ ਮੌਤਾਂ ਦੀ ਪੁਸ਼ਟੀ ਹੋਈ ਹੈ। 


author

Baljit Singh

Content Editor

Related News