ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਿਲਾਫ 140ਵਾਂ ਮਾਮਲਾ ਦਰਜ, ਹੁਣ ਜ਼ਮੀਨ ਘਪਲੇ ਦਾ ਲੱਗਾ ਦੋਸ਼

06/12/2023 6:38:14 PM

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਐਤਵਾਰ ਨੂੰ ਦੇਸ਼ ਦੇ ਪੰਜਾਬ ਸੂਬੇ 'ਚ 5,000 ਕਨਾਲ (625 ਏਕੜ) ਜ਼ਮੀਨ ਧੋਖਾਧੜੀ ਦੇ ਜ਼ਰੀਏ ਘੱਟ ਕੀਮਤ 'ਤੇ ਖਰੀਦਣ ਦੇ ਸਬੰਧ 'ਚ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਖਾਨ (70) ਖਿਲਾਫ ਪਿਛਲੇ ਸਾਲ ਅਪ੍ਰੈਲ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੇ ਖਿਲਾਫ ਕੁੱਲ ਮਾਮਲਿਆਂ ਦੀ ਗਿਣਤੀ 140 ਹੋ ਗਈ ਹੈ। 

ਖਾਨ ਦੇ ਖਿਲਾਫ ਜ਼ਿਆਦਾਤਰ ਮਾਮਲੇ ਅੱਤਵਾਦ, ਹਿੰਸਾ ਭੜਕਾਉਣ, ਅੱਗਜ਼ਨੀ, ਈਸ਼ਨਿੰਦਾ, ਹੱਤਿਆ ਦੀ ਕੋਸ਼ਿਸ਼, ਭ੍ਰਿਸ਼ਟਾਚਾਰ ਅਤੇ ਧੋਖਾਧੜੀ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਪੋਲੀਓ ਟੀਕਾਕਰਨ ਟੀਮ 'ਤੇ ਅੱਤਵਾਦੀ ਹਮਲਾ, ਇਕ ਸੁਰੱਖਿਆ ਮੁਲਾਜ਼ਮ ਦੀ ਮੌਤ

ਪੰਜਾਬ ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ (ਏ.ਸੀ.ਈ.) ਨੇ ਖਾਨ ਖਿਲਾਫ ਨਵਾਂ ਕੇਸ ਦਰਜ ਕੀਤਾ ਹੈ। ਖਾਨ ਦੀ ਭੈਣ ਉਜ਼ਮਾ ਖਾਨ, ਉਸ ਦੇ ਪਤੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਏਸੀਈ ਨੇ ਕਿਹਾ, “ਖਾਨ ਅਤੇ ਹੋਰ ਸ਼ੱਕੀਆਂ ਦੇ ਖਿਲਾਫ ਪੰਜਾਬ ਦੇ ਲਾਇਆ ਜ਼ਿਲ੍ਹੇ ਵਿੱਚ 5,261 ਕਨਾਲ ਮਹਿੰਗੀ ਜ਼ਮੀਨ ਸਸਤੇ ਭਾਅ 'ਤੇ ਖਰੀਦਣ ਦਾ ਦੋਸ਼ ਹੈ। ਉਨ੍ਹਾਂ ਨੇ 6 ਅਰਬ ਰੁਪਏ ਦੀ ਅਸਲ ਕੀਮਤ ਦੇ ਮੁਕਾਬਲੇ 13 ਕਰੋੜ ਪਾਕਿਸਤਾਨੀ ਰੁਪਿਆ ਵਿੱਚ ਜ਼ਮੀਨ ਖਰੀਦੀ।"

ਇਸ ਵਿਚ ਕਿਹਾ ਗਿਆ ਹੈ ਕਿ ਸ਼ੱਕੀ ਨੇ ਸਥਾਨਕ ਲੋਕਾਂ ਤੋਂ 500 ਕਨਾਲ ਜ਼ਮੀਨ "ਹੜੱਪਣ" ਲਈ ਰਾਜਨੀਤਿਕ ਪ੍ਰਭਾਵ ਦੀ ਵਰਤੋਂ ਕੀਤੀ, ਜੋ ਕਈ ਸਾਲਾਂ ਤੋਂ ਉਥੇ ਰਹਿ ਰਹੇ ਸਨ। ਏਸੀਈ ਦੇ ਅਨੁਸਾਰ, ਉਜ਼ਮਾ ਅਤੇ ਉਸਦੇ ਪਤੀ ਨੂੰ ਗ੍ਰਿਫਤਾਰ ਕਰਨ ਲਈ ਐਤਵਾਰ ਨੂੰ ਲਾਹੌਰ ਦੇ ਜ਼ਮਾਨ ਪਾਰਕ ਖੇਤਰ ਵਿੱਚ ਛਾਪੇਮਾਰੀ ਕੀਤੀ ਗਈ ਸੀ, ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਏ ਸਨ। 

ਇਹ ਵੀ ਪੜ੍ਹੋ : ਲਸ਼ਕਰ-ਏ-ਤੋਇਬਾ ਦੇ ਟਾਪ ਕਮਾਂਡਰ ਦੀ ਜੇਲ੍ਹ 'ਚ ਮੌਤ, 26/11 ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਨੂੰ ਦਿੱਤੀ ਸੀ ਟ੍ਰੇਨਿੰਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News