ਅਫਗਾਨਿਸਤਾਨ ''ਚ ਦੋ ਵੱਖ-ਵੱਖ ਅੱਤਵਾਦੀ ਹਮਲਿਆਂ ''ਚ 14 ਸੁਰੱਖਿਆ ਮੁਲਾਜ਼ਮਾਂ ਦੀ ਮੌਤ
Saturday, Jun 06, 2020 - 08:13 PM (IST)

ਕਾਬੁਲ(ਏਪੀ): ਅਫਗਾਨਿਸਤਾਨ ਦੇ ਬਦਖਸ਼ਾਂ ਸੂਬੇ ਤੇ ਰਾਜਧਾਨੀ ਕਾਬੁਲ ਵਿਚ ਸ਼ਨੀਵਾਰ ਨੂੰ ਦੋ ਵੱਖ-ਵੱਖ ਅੱਤਵਾਦੀ ਹਮਲਿਆਂ ਵਿਚ 14 ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ। ਬਦਖਸ਼ਾਂ ਸੂਬੇ ਦੇ ਪੁਲਸ ਮੁਖੀ ਦੇ ਬੁਲਾਰੇ ਸਨਾਉੱਲਾ ਰੁਹਾਨੀ ਨੇ ਕਿਹਾ ਕਿ ਮ੍ਰਿਤਕਾਂ ਵਿਚ ਇਕ ਸਥਾਨਕ ਕਮਾਂਡਰ ਵੀ ਸ਼ਾਮਲ ਹਨ। ਇਸ ਤੋਂ ਬਾਅਦ ਹੋਏ ਮੁਕਾਬਲੇ ਦੌਰਾਨ ਚਾਰ ਅੱਤਵਾਦੀ ਵੀ ਮਾਰੇ ਗਏ।
ਗ੍ਰਹਿ ਮੰਤਰਾਲਾ ਦੇ ਬੁਲਾਰੇ ਤਾਰਿਕ ਆਰਿਆਨ ਨੇ ਕਿਹਾ ਕਿ ਕਾਬੁਲ ਵਿਚ ਕਰੀਬ ਇਕ ਘੰਟਾ ਮੁਕਾਬਲਾ ਚੱਲਿਆ। ਅੱਤਵਾਦੀਆਂ ਨੇ ਪੁਲਸ ਚੌਕੀ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿਚ ਤਿੰਨ ਅਧਿਕਾਰੀਆਂ ਦੀ ਮੌਤ ਹੋ ਗਈ।