ਆਸਟ੍ਰੀਆ ''ਚ ਰੇਲ ਗੱਡੀ ਪੱਟੜੀ ਤੋਂ ਉਤਰੀ, 14 ਲੋਕ ਜ਼ਖਮੀ
Thursday, Apr 04, 2019 - 11:23 PM (IST)

ਵਿਆਨਾ - ਆਸਟ੍ਰੀਆ ਦੇ ਵਿਆਨਾ 'ਚ ਵੀਰਵਾਰ ਨੂੰ ਇਕ ਰੇਲ ਗੱਡੀ ਦੀ ਟਰੱਕ ਨਾਲ ਹੋਈ ਟੱਕਰ ਤੋਂ ਬਾਅਦ ਪੱਟੜੀ ਤੋਂ ਹੇਠਾਂ ਉਤਰਨ ਦੀ ਘਟਨਾ 'ਚ 14 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਪੂਰਬੀ ਜ਼ਿਲੇ ਦੋਨਾਓਸਤਾਦ 'ਚ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਟਰੱਕ ਦੁਪਹਿਰ ਦੇ ਸਮੇਂ ਰੇਲ ਲਾਈਨ ਨੂੰ ਪਾਰ ਕਰ ਰਿਹਾ ਸੀ ਅਤੇ ਇਸ ਦੌਰਾਨ ਇਸ ਦੀ ਰੇਲਗੱਡੀ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਰੇਲਗੱਡੀ ਪੱਟੜੀ ਤੋਂ ਉਤਰ ਗਈ। ਟਰੱਕ 'ਚ ਫਸੇ ਹੋਏ ਚਾਲਕ ਨੂੰ ਕੱਢ ਲਿਆ ਗਿਆ ਹੈ। ਦੁਰਘਟਨਾ 'ਚ ਰੇਲ ਚਾਲਕ ਅਤੇ ਇਕ ਰੇਲ ਯਾਤਰੀ ਗੰਭੀਰ ਰੂਪ ਤੋਂ ਜ਼ਖਮੀ ਹੋਏ ਹਨ ਜਦਕਿ ਹੋਰ 12 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਨੇੜੇ ਦੇ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ ਇਸ ਬਾਰੇ ਪੁਲਸ ਅਜੇ ਜਾਂਚ ਕਰ ਰਹੀ ਹੈ।