ਸ਼ਿਕਾਗੋ ''ਚ ਹੇਲੋਵੀਨ ਰਾਤ ਨੂੰ ਗੋਲੀਬਾਰੀ, ਤਿੰਨ ਬੱਚਿਆਂ ਸਮੇਤ 14 ਲੋਕ ਜ਼ਖ਼ਮੀ

Tuesday, Nov 01, 2022 - 02:22 PM (IST)

ਸ਼ਿਕਾਗੋ (ਭਾਸ਼ਾ)- ਸ਼ਿਕਾਗੋ ਦੇ ਗਾਰਫੀਲਡ ਪਾਰਕ ਇਲਾਕੇ ਵਿੱਚ ਹੇਲੋਵੀਨ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਤਿੰਨ ਬੱਚਿਆਂ ਸਮੇਤ ਘੱਟੋ-ਘੱਟ 14 ਲੋਕ ਜ਼ਖਮੀ ਹੋ ਗਏ। ਸ਼ਿਕਾਗੋ ਪੁਲਸ ਨੇ ਇਹ ਜਾਣਕਾਰੀ ਦਿੱਤੀ। WLS-TV ਦੇ ਅਨੁਸਾਰ ਸ਼ਿਕਾਗੋ ਦੇ ਪੁਲਸ ਸੁਪਰਡੈਂਟ ਡੇਵਿਡ ਬ੍ਰਾਊਨ ਨੇ ਕਿਹਾ ਕਿ ਘਟਨਾ ਵਿੱਚ 3, 11 ਅਤੇ 13 ਸਾਲ ਦੇ ਤਿੰਨ ਨਾਬਾਲਗ ਜ਼ਖਮੀ ਹੋਏ ਹਨ। ਬਾਕੀ ਪੀੜਤ ਬਾਲਗ ਹਨ ਅਤੇ ਉਨ੍ਹਾਂ ਦੀ ਉਮਰ 30 ਤੋਂ 50 ਸਾਲ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਕਾਰ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-'ਅਨਾਜ' ਸੌਦੇ ਨੂੰ ਮੁਅੱਤਲ ਕਰਨ ਬਾਰੇ ਰੂਸ ਨੇ ਦਿੱਤਾ ਸਪੱਸ਼ਟੀਕਰਨ

ਸ਼ਿਕਾਗੋ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਉਸ ਨੇ ਘਟਨਾ ਵਾਲੀ ਥਾਂ 'ਤੇ ਘੱਟੋ-ਘੱਟ 10 ਐਂਬੂਲੈਂਸਾਂ ਭੇਜੀਆਂ ਹਨ। ਬ੍ਰਾਊਨ ਨੇ ਦੱਸਿਆ ਕਿ ਕਾਰ 'ਚ ਸਵਾਰ ਹਮਲਾਵਰਾਂ ਨੇ ਰਾਤ ਕਰੀਬ 9:30 ਵਜੇ ਗੋਲੀਬਾਰੀ ਕੀਤੀ। ਘਟਨਾ ਦੀ ਵੀਡੀਓ ਵੀ ਬਣਾਈ ਗਈ ਹੈ, ਜਿਸ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਵੀਡੀਓ ਵਿੱਚ ਘੱਟੋ-ਘੱਟ ਦੋ ਹਮਲਾਵਰ ਦਿਖਾਈ ਦਿੱਤੇ ਹਨ। ਹਾਲਾਂਕਿ ਹਮਲਾਵਰਾਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ। ਉਨ੍ਹਾਂ ਨੂੰ ਭੀੜ 'ਤੇ ਅੰਨ੍ਹੇਵਾਹ ਗੋਲੀਬਾਰੀ ਕਰਦੇ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅਜੇ ਤੱਕ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।


Vandana

Content Editor

Related News