ਅਮਰੀਕੀ ਸਰਹੱਦ ਦੇ ਨੇੜੇ ਬੰਦੂਕਧਾਰੀਆਂ ਤੇ ਪੁਲਸ ਵਿਚਾਲੇ ਗੋਲੀਬਾਰੀ, 14 ਹਲਾਕ

Sunday, Dec 01, 2019 - 01:43 PM (IST)

ਅਮਰੀਕੀ ਸਰਹੱਦ ਦੇ ਨੇੜੇ ਬੰਦੂਕਧਾਰੀਆਂ ਤੇ ਪੁਲਸ ਵਿਚਾਲੇ ਗੋਲੀਬਾਰੀ, 14 ਹਲਾਕ

ਮੈਕਸੀਕੋ- ਅਮਰੀਕਾ ਦੀ ਸਰਹੱਦ ਨੇੜੇ ਮੈਕਸੀਕਨ ਕਸਬੇ ਵਿਚ ਸ਼ਨੀਵਾਰ ਨੂੰ ਹੋਈ ਖੂਨੀ ਗੋਲੀਬਾਰੀ ਦੌਰਾਨ 10 ਸ਼ੱਕੀ ਹਥਿਆਰਬੰਦ ਤਸਕਰ ਤੇ ਚਾਰ ਪੁਲਸ ਕਰਮਚਾਰੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਹੈ ਕਿ ਹਿੰਸਕ ਗਿਰੋਹਾਂ ਨੂੰ ਲੈ ਕੇ ਵਧੇ ਤਣਾਅ ਦੌਰਾਨ ਇਹ ਗੋਲੀਬਾਰੀ ਹੋਈ ਹੈ।

PunjabKesari

ਕੋਹੂਇਲਾ ਦੀ ਸੂਬਾਈ ਸਰਕਾਰ ਨੇ ਕਿਹਾ ਕਿ ਸੁਰੱਖਿਆ ਅਧਿਕਾਰੀਆਂ ਦੀ ਸਰਹੱਦੀ ਸ਼ਹਿਰ ਪੀਡਰਸ ਨੇਗ੍ਰਾਸ ਦੇ ਦੱਖਣ-ਪੱਛਮ ਵਿਚ ਲਗਭਗ 40 ਮੀਲ (65 ਕਿਲੋਮੀਟਰ) ਦੱਖਣ ਵਿਚ ਵਿਲਾ ਯੂਨੀਅਨ ਦੇ ਇਕ ਛੋਟੇ ਜਿਹੇ ਕਸਬੇ ਵਿਚ ਹਥਿਆਰਬੰਦ ਬੰਦੂਕਧਾਰੀਆਂ ਨਾਲ ਝੜਪ ਹੋਏ। ਵਿਲਾ ਯੂਨੀਅਨ ਦੇ ਮੇਅਰ ਦੇ ਦਫਤਰ ਦੇ ਬਾਹਰ ਸੂਬਾਈ ਗਵਰਨਰ ਮਿਗੁਲ ਏਂਜਲ ਰਿਕਵੇਲਮੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀਬਾਰੀ ਵਿਚ 10 ਬੰਦੂਕਧਾਰੀਆਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਤੇ ਇਸ ਦੌਰਾਨ ਚਾਰ ਪੁਲਸ ਅਧਿਕਾਰੀ ਵੀ ਮਾਰੇ ਗਏ ਹਨ।

PunjabKesari

ਗਵਰਨਰ ਨੇ ਕਿਹਾ ਕਿ ਇਸ ਦੌਰਾਨ 6 ਹੋਰ ਪੁਲਸ ਅਧਿਕਾਰੀ ਜ਼ਖਮੀ ਹੋਏ ਹਨ ਤੇ ਅਣਪਛਾਤੇ ਲੋਕ ਵੀ ਗਾਇਬ ਹਨ, ਜਿਹਨਾਂ ਵਿਚੋਂ ਕੁਝ ਲੋਕ ਮੇਅਰ ਦੇ ਦਫ਼ਤਰ ਵਿਚ ਸਨ। ਗਵਰਨਰ ਰਿਕਵੇਲਮੇ ਨੇ ਦਾਅਵਾ ਕੀਤਾ ਕਿ ਸੂਬੇ ਨੇ ਬੰਦੂਕਧਾਰੀਆਂ ਨਾਲ ਨਜਿੱਠਣ ਲਈ ‘ਫੈਸਲਾਕੁੰਨ’ ਕਾਰਵਾਈ ਕੀਤੀ ਹੈ।


author

Baljit Singh

Content Editor

Related News