ਬੁਰਕੀਨਾ ਫਾਸੋ: ਬੰਬ ਧਮਾਕੇ ''ਚ ਸਕੂਲੀ ਵਿਦਿਆਰਥੀਆਂ ਸਣੇ 14 ਲੋਕਾਂ ਦੀ ਮੌਤ

Saturday, Jan 04, 2020 - 09:54 PM (IST)

ਬੁਰਕੀਨਾ ਫਾਸੋ: ਬੰਬ ਧਮਾਕੇ ''ਚ ਸਕੂਲੀ ਵਿਦਿਆਰਥੀਆਂ ਸਣੇ 14 ਲੋਕਾਂ ਦੀ ਮੌਤ

ਓਗਾਡੌਗੂ- ਉੱਤਰ ਪੱਛਮੀ ਬੁਰਕੀਨਾ ਫਾਸੋ ਵਿਚ ਸ਼ਨੀਵਾਰ ਨੂੰ ਇਕ ਬੱਸ ਦੇ ਸੜਕ ਕਿਨਾਰੇ ਪਏ ਬੰਬ ਧਮਾਕੇ ਦੀ ਲਪੇਟ ਵਿਚ ਆਉਣ ਕਾਰਨ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ, ਜਿਸ ਵਿਚ ਸਕੂਲ ਜਾਣ ਵਾਲੇ ਕਈ ਵਿਦਿਆਰਥੀ ਵੀ ਸ਼ਾਮਲ ਹਨ। ਸੁਰੱਖਿਆ ਨਾਲ ਜੁਰੇ ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਮਾਲੀ ਸਰਹੱਦ ਨਾਲ ਲੱਗਦੇ ਸੋਓਰੂ ਸੂਬੇ ਵਿਚ ਧਮਾਕਾ ਉਸ ਵੇਲੇ ਹੋਇਆ ਜਦੋਂ ਬੱਚੇ ਛੁੱਟੀਆਂ ਤੋਂ ਬਾਅਦ ਸਕੂਲ ਜਾ ਰਹੇ ਸਨ। ਇਸ ਦੌਰਾਨ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।


author

Baljit Singh

Content Editor

Related News