ਬ੍ਰਿਟਿਸ਼ ਕੋਲੰਬੀਆ ''ਚ ਦਸੰਬਰ ਮਹੀਨੇ ਕੋਰੋਨਾ ਨੇ ਲਈ ਸਭ ਤੋਂ ਵੱਧ ਜਾਨਾਂ

Thursday, Dec 31, 2020 - 10:30 AM (IST)

ਬ੍ਰਿਟਿਸ਼ ਕੋਲੰਬੀਆ ''ਚ ਦਸੰਬਰ ਮਹੀਨੇ ਕੋਰੋਨਾ ਨੇ ਲਈ ਸਭ ਤੋਂ ਵੱਧ ਜਾਨਾਂ

ਵੈਨਕੁਵਰ- ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਬੀਤੇ 24 ਘੰਟਿਆਂ ਦੌਰਾਨ ਹੋਰ 485 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ ਤੇ ਇਸ ਦੌਰਾਨ ਹੋਰ 11 ਲੋਕਾਂ ਦੀ ਕੋਰੋਨਾ ਕਾਰਨ ਜਾਨ ਗਈ ਹੈ। ਡਾਕਟਰ ਬੋਨੀ ਹੈਨਰੀ ਨੇ ਜਾਣਕਾਰੀ ਦਿੱਤੀ ਕਿ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 51,300 ਹੋ ਗਈ ਹੈ ਅਤੇ ਇਹ ਚਿੰਤਾ ਦਾ ਵਿਸ਼ਾ ਹੈ। 

ਸੂਬੇ ਵਿਚ ਇਸ ਸਮੇਂ ਕੋਰੋਨਾ ਦੇ 7,551 ਸਰਗਰਮ ਮਾਮਲੇ ਹਨ ਤੇ 9,320 ਲੋਕ ਕੋਰੋਨਾ ਪੀੜਤਾਂ ਦੀ ਲਪੇਟ ਵਿਚ ਆਉਣ ਦੇ ਸ਼ੱਕ ਹੇਠ ਡਾਕਟਰੀ ਨਿਗਰਾਨੀ ਵਿਚ ਹਨ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਨਾਰਦਨ ਹੈਲਥ ਵਲੋਂ ਡਾਟਾ ਨਹੀਂ ਮਿਲਿਆ ਇਸ ਲਈ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।  ਸੂਬਾ ਸਿਹਤ ਮੰਤਰਾਲੇ ਮੁਤਾਬਕ ਸੂਬੇ ਵਿਚ ਕੋਰੋਨਾ ਕਾਰਨ 893 ਲੋਕ ਦਮ ਤੋੜ ਚੁੱਕੇ ਹਨ। ਸੂਬੇ ਵਿਚ ਦਸੰਬਰ ਮਹੀਨੇ ਵਧੇਰੇ ਮੌਤਾਂ ਹੋਈਆਂ ਹਨ ਕਿਉਂਕਿ 30 ਨਵੰਬਰ ਤੱਕ ਇੱਥੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 441 ਸੀ ਜੋ ਦਸੰਬਰ ਮਹੀਨੇ ਵਿਚ ਲਗਭਗ ਦੁੱਗਣੀ ਹੋ ਗਈ। ਸੂਬੇ ਦੇ ਹਸਪਤਾਲਾਂ ਵਿਚ 379 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 77 ਲੋਕਾਂ ਦੀ ਹਾਲਤ ਗੰਭੀਰ ਹੈ। ਸੂਬੇ ਵਿਚ ਕੋਰੋਨਾ ਤੋਂ ਬਚਾਅ ਲਈ ਟੀਕਾਕਰਣ ਸ਼ੁਰੂ ਹੋ ਗਿਆ ਹੈ ਤੇ ਹੁਣ ਤੱਕ ਲਗਭਗ 14 ਹਜ਼ਾਰ ਤੋਂ ਵੱਧ ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਿਲਹਾਲ ਪਾਰਟੀਆਂ ਕਰਨ ਤੋਂ ਬਚਾਅ ਕਰਨ ਤੇ ਜਿੰਨਾ ਹੋ ਸਕੇ ਆਪਣਾ ਤੇ ਆਪਣੇ ਦੋਸਤਾਂ-ਰਿਸ਼ਤੇਦਾਰਾਂ ਦੀ ਸੁਰੱਖਿਆ ਕਰਨ ਬਾਰੇ ਸੋਚਣ। 


author

Lalita Mam

Content Editor

Related News