ਕੈਨੇਡਾ ''ਚ 2024 ''ਚ 14,000 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਮੰਗੀ ਪਨਾਹ
Saturday, Nov 23, 2024 - 09:55 AM (IST)
ਟੋਰਾਂਟੋ (ਰਾਜ ਗੋਗਨਾ)- ਕੈਨੇਡਾ ਵਿੱਚ ਸ਼ਰਨ ਲੈਣ ਦੇ ਦਾਅਵਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਕੈਨੇਡਾ ਵਿੱਚ 2024 ਵਿੱਚ ਹੁਣ ਤੱਕ 14 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸ਼ਰਨ ਲਈ ਦਾਅਵੇ ਕੀਤੇ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਸ਼ਾਮਲ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਲੋਕ ਅਕਸਰ ਝੂਠੇ ਦੇ ਆਧਾਰ 'ਤੇ ਸ਼ਰਨ ਮੰਗਦੇ ਹਨ।
ਇਹ ਵੀ ਪੜ੍ਹੋ: ਚੱਲੇ ਓ ਕੈਨੇਡਾ, ਜਾਣ ਲਓ ਨਵੇਂ ਨਿਯਮ, ਹੁਣ ਸੌਖਾ ਨਹੀਂ ਉਥੇ ਪੜ੍ਹਣਾ
ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੇ ਅੰਕੜਿਆਂ ਅਨੁਸਾਰ ਜਨਵਰੀ ਤੋਂ ਸਤੰਬਰ 2024 ਦੇ ਵਿਚਕਾਰ ਕੈਨੇਡਾ ਨੂੰ ਸ਼ਰਨ ਲਈ 1 ਲੱਖ 32 ਹਜ਼ਾਰ 525 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚੋਂ 13,660 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਪਨਾਹ ਮੰਗੀ ਹੈ। ਪਿਛਲੇ ਸਾਲ ਇਹ ਅੰਕੜਾ ਲਗਭਗ 12,000 ਸੀ। 2018 ਵਿੱਚ, ਇਹ ਸਿਰਫ 1810 ਸੀ। ਕੈਨੇਡਾ ਵਿੱਚ ਭਾਰਤੀਆਂ ਵੱਲੋਂ ਪਨਾਹ ਦੇ ਦਾਅਵਿਆਂ ਵਿੱਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਚੋਣਾਂ ਦੇ ਮੱਦੇਨਜ਼ਰ ਲੱਖਾਂ ਕੈਨੇਡੀਅਨਾਂ ਨੂੰ ਲੁਭਾਉਣ 'ਚ ਲੱਗੇ PM ਟਰੂਡੋ, ਕੀਤੇ ਇਹ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8