ਇਟਲੀ 'ਚ 13 ਸਾਲਾ ਦਸਤਾਰਧਾਰੀ ਬੱਚਾ ਨਸਲੀ ਹਮਲੇ ਦਾ ਸ਼ਿਕਾਰ, 4 ਗੋਰਿਆਂ ਨੇ ਕੀਤੀ ਕੁੱਟਮਾਰ

04/28/2022 9:29:10 AM

ਮਿਲਾਨ/ਇਟਲੀ (ਸਾਬੀ ਚੀਨੀਆ)- ਉੱਤਰੀ ਇਟਲੀ ਦੇ ਜ਼ਿਲ੍ਹਾ ਆਲੇਸਾਂਦਰੀਆਂ ਦੇ ਕਸਬਾ ਤੋਰਟੋਨਾ ਵਿਖੇ ਇਕ ਦਸਤਾਰਧਾਰੀ ਸਿੱਖ ਬੱਚੇ ਉੱਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਸਲੀ ਹਮਲਾ ਕਰਨ ਅਤੇ ਕੁੱਟਮਾਰ ਕਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਟਾਲੀਅਨ ਮੀਡੀਆ ਮੁਤਾਬਕ 13 ਸਾਲਾ ਸਿੱਖ ਬੱਚੇ ਉੱਪਰ ਪਿਛਲੇ 15 ਦਿਨਾਂ ਵਿਚ ਇਸ ਕਰਕੇ ਦੂਜੀ ਵਾਰ ਹਮਲਾ ਹੋਇਆ ਹੈ, ਕਿਉਂਕਿ ਉਹ ਆਪਣੇ ਸਿਰ ਉੱਪਰ ਦਸਤਾਰ ਸਜਾਉਂਦਾ ਸੀ ਅਤੇ ਦੂਜਿਆਂ ਨਾਲੋਂ ਅਲੱਗ ਦਿਸਦਾ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਦਿੱਤੀ ਗਈ ਫਾਂਸੀ

ਪ੍ਰਾਪਤ ਵੇਰਵਾਂ ਅਨੁਸਾਰ ਇਹ ਸਿੱਖ ਬੱਚਾ ਇਸ ਵੇਲੇ ਹਸਤਪਾਲ ਵਿਚ ਹੈ, ਜਿਸ ਨਾਲ ਕਿ 4 ਗੋਰਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਸਿੱਖ ਪਰਿਵਾਰ ਵੱਲੋਂ ਇਸ ਕੁੱਟਮਾਰ ਦੀ ਸਾਰੀ ਜਾਣਕਾਰੀ ਸਥਾਨਕ ਪੁਲਸ ਅਤੇ ਸ਼ਹਿਰ ਦੇ ਮੇਅਰ ਨੂੰ ਦੇ ਦਿੱਤੀ ਗਈ ਹੈ, ਜਿਨ੍ਹਾਂ ਨੇ ਸਿੱਖ ਬੱਚੇ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਕਾਨੂੰਨੀ ਦਾਇਰੇ ਵਿਚ ਲੈ ਕੇ ਸਬਕ ਸਿਖਾਉਣ ਦੀ ਗੱਲ ਆਖੀ ਹੈ। ਇਟਲੀ ਵਿਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਜਦੋਂ ਅਜਿਹੇ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਕੇਸਧਾਰੀ ਸਿੱਖ 'ਤੇ ਹਮਲਾ ਕੀਤਾ ਗਿਆ ਹੋਵੇ। 

ਇਹ ਵੀ ਪੜ੍ਹੋ: ਇਜ਼ਰਾਈਲ ਦੇ PM ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੱਤਰ ਨਾਲ ਭੇਜਿਆ ਗਿਆ ਕਾਰਤੂਸ

ਇੱਥੇ ਇਹ ਵੀ ਦੱਸਣਯੋਗ ਹੈ ਥੋੜ੍ਹੇ ਦਿਨ ਪਹਿਲਾਂ ਰੋਮ ਦੇ ਨਾਲ ਲੱਗਦੇ ਕਸਬਾ ਆਂਸੀਓ ਵਿਚ ਵੀ ਕੰਮ ਤੋਂ ਵਾਪਸ ਘਰ ਪਰਤ ਰਹੇ ਪੰਜਾਬੀ ਨੌਜਵਾਨਾਂ ਉੱਪਰ ਇਕ ਗਰੁੱਪ ਵੱਲੋਂ ਹਮਲਾ ਕੀਤਾ ਗਿਆ ਸੀ। ਇਟਲੀ ਵਿਚ ਭਾਰਤੀਆਂ ਉੱਪਰ ਹੋ ਰਹੇ ਨਸਲੀ ਹਮਲਿਆਂ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਵੀ ਹਰਕਤ ਵਿਚ ਆ ਚੁੱਕੀਆਂ ਹਨ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਉਹ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈਕੇ ਇਸ ਮਾਮਲੇ ਦੀ ਡੂੰਘਾਈ ਤੱਕ ਜਾਣਗੇ |

ਇਹ ਵੀ ਪੜ੍ਹੋ: ਡੋਨਾਲਡ ਟਰੰਪ ਇਸ ਮਾਮਲੇ 'ਚ ਦੋਸ਼ੀ ਕਰਾਰ, ਰੋਜ਼ਾਨਾ ਦੇਣਾ ਹੋਵੇਗਾ 7 ਲੱਖ ਰੁਪਏ ਦਾ ਜੁਰਮਾਨਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News