13 ਸਾਲਾ ਮੁੰਡੇ ਨੇ 6 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ, ਫਿਰ ਦਿੱਤੀ ਦਰਦਨਾਕ ਮੌਤ

Tuesday, Nov 02, 2021 - 11:25 AM (IST)

13 ਸਾਲਾ ਮੁੰਡੇ ਨੇ 6 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ, ਫਿਰ ਦਿੱਤੀ ਦਰਦਨਾਕ ਮੌਤ

ਕੀਵ : ਯੂਕਰੇਨ ਵਿਚ 6 ਸਾਲ ਦੀ ਬੱਚੀ ਨਾਲ ਜ਼ਬਰ-ਜਿਨਾਹ ਮਗਰੋਂ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਗੁਆਂਢ ਵਿਚ ਰਹਿਣ ਵਾਲਾ 13 ਸਾਲ ਦਾ ਨਾਬਾਲਗ ਮੁੰਡਾ ਹੈ। ਮੁੰਡਾ ਬੱਚੀ ਨੂੰ ਸੇਬ ਦਾ ਲਾਲਚ ਦੇ ਕੇ ਆਪਣੇ ਨਾਲ ਸੇਬ ਦੇ ਬਗੀਚੇ ਵਿਚ ਲਿਆ ਗਿਆ ਅਤੇ ਫਿਰ ਜ਼ਬਰ-ਜਿਨਾਹ ਦੇ ਬਾਅਦ ਬੱਚੀ ਦੇ ਸਿਰ ਵਿਚ ਪੱਥਰ ਮਾਰ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਚੀਨੀ ਵਿਗਿਆਨੀਆਂ ਨੇ ਬਣਾਇਆ ਦੁਨੀਆ ਦਾ ਸਭ ਤੋਂ ਤੇਜ਼ ਸੁਪਰ ਕੰਪਿਊਟਰ, ਜਾਣੋ ਖ਼ਾਸੀਅਤ

ਅੰਗਰੇਜ਼ੀ ਅਖ਼ਬਾਰ ‘ਦਿ ਸਨ’ ਵਿਚ ਛਪੀ ਖ਼ਬਰ ਮੁਤਾਬਕ ਉਤਰ-ਪੂਰਬੀ ਯੂਕਰੇਨ ਦੇ ਸਟਾਰੀ ਸਾਲਟੋਵ ਪਿੰਡ ਵਿਚ ਰਹਿਣ ਵਾਲੀ 6 ਸਾਲਾ ਬੱਚੀ ਕਾਫ਼ੀ ਦੇਰ ਤੱਕ ਘਰ ਵਾਪਸ ਨਹੀਂ ਪਰਤੀ ਤਾਂ ਮਾਂ ਨੇ ਪੁਲਸ ਵਿਚ ਸ਼ਿਕਾਇਤ ਕੀਤੀ। ਇਸ ਦੇ ਬਾਅਦ ਸਰਚ ਆਪਰੇਸ਼ਨ ਸ਼ੁਰੂ ਹੋਇਆ ਅਤੇ ਪੀੜਤਾ ਦੇ ਘਰ ਦੇ ਨੇੜੇ ਹੀ ਪੁਲਸ ਨੂੰ ਉਸ ਦੀ ਲਾਸ਼ ਮਿਲੀ। ਉਸ ਦੇ ਸਰੀਰ ’ਤੇ ਇਕ ਵੀ ਕੱਪੜਾ ਨਹੀਂ ਸੀ ਅਤੇ ਪੂਰਾ ਸਰੀਰ ਖ਼ੂਨ ਨਾਲ ਲਥਪੱਥ ਸੀ। ਆਲੇ-ਦੁਆਲੇ ਦੇ ਲੋਕਾਂ ਤੋਂ ਪਤਾ ਲੱਗਾ ਕਿ ਬੱਚੀ ਆਪਣੇ ਨਾਬਾਲਗ ਗੁਆਂਢੀ (ਉਮਰ 13 ਸਾਲ) ਨਾਲ ਸੇਬ ਦੇ ਬਗੀਚੇ ਵਿਚ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਸਮੁੱਚੀ ਦੁਨੀਆ ’ਚ 2 ਸਾਲ ਤੋਂ ਵੀ ਘੱਟ ਸਮੇਂ ’ਚ ਕੋਰੋਨਾ ਵਾਇਰਸ ਨੇ ਲਈ 50 ਲੱਖ ਲੋਕਾਂ ਦੀ ਜਾਨ

ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਪਹਿਲਾਂ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਫਿਰ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਉਹ ਉਦੋਂ ਤੱਕ ਬੱਚੀ ਦੇ ਸਿਰ ’ਤੇ ਪੱਥਰ ਮਾਰਦਾ ਰਿਹਾ, ਜਦੋਂ ਤੱਕ ਉਸ ਨੇ ਦਮ ਨਹੀਂ ਤੋੜ ਦਿੱਤਾ। ਇਸ ਤੋਂ ਬਾਅਦ ਉਹ ਉਥੋਂ ਆਪਣੇ ਘਰ ਗਿਆ ਅਤੇ ਕੱਪੜੇ ਬਦਲੇ। ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਸ਼ੀ ਦਾ ਵਿਵਹਾਰ ਸ਼ੁਰੂ ਤੋਂ ਹੀ ਚੰਗਾ ਨਹੀਂ ਰਿਹਾ ਹੈ। ਪੀੜਤ ਪਰਿਵਾਰ ਨੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਪਰ ਅਜਿਹਾ ਸੰਭਵ ਨਹੀਂ ਹੋਵੇਗਾ, ਕਿਉਂਕਿ ਯੂਕਰੇਨ ਦੇ ਕਾਨੂੰਨ ਮੁਤਾਬਕ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ ਹੈ। ਇਸ ਮਾਮਲੇ ਦੀ ਸੁਣਵਾਈ ਪੂਰੀ ਹੋ ਗਈ ਹੈ ਅਤੇ ਅਗਲੇ ਕੁੱਝ ਦਿਨਾਂ ਵਿਚ ਸਜ਼ਾ ਸੁਣਾਈ ਜਾ ਸਕਦੀ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News