ਪਾਕਿਸਤਾਨ ''ਚ ਆਮ ਚੋਣਾਂ ਲੜ ਰਹੇ ਹਨ 13 ਟ੍ਰਾਂਸਜੈਂਡਰ

06/13/2018 9:57:00 PM

ਇਸਲਾਮਾਬਾਦ— ਪਾਕਿਸਤਾਨ 'ਚ ਆਮ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਪਾਰਟੀਆਂ 'ਚ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਣ ਨੂੰ ਲੈ ਕੇ ਵੀ ਚਰਚਾ ਸਿਖਰਾਂ 'ਤੇ ਹੈ। ਉਥੇ ਇਸ ਸਾਲ ਹੋਣ ਜਾ ਰਹੀਆਂ ਆਮ ਚੋਣਾਂ 'ਚ 13 ਟ੍ਰਾਂਸਜੈਂਡਰ ਵੀ ਆਪਣੀ ਕਿਸਮਤ ਅਜ਼ਮਾਉਣਗੇ। ਇਨ੍ਹਾਂ 'ਚੋਂ ਦੋ ਨੈਸ਼ਨਲ ਅਸੈਂਬਲੀ ਤੇ ਬਾਕੀ ਸੂਬਾਈ ਅਸੈਂਬਲੀ ਦੀਆਂ ਚੋਣਾਂ ਲੜਨ ਜਾ ਰਹੇ ਹਨ।
ਦੱਸਣਯੋਗ ਹੈ ਕਿ ਪਾਕਿਸਤਾਨ ਆਮ ਚੋਣਾਂ 25 ਜੁਲਾਈ ਨੂੰ ਹੋਣ ਜਾ ਰਹੀਆਂ ਹਨ। ਆਲ ਪਾਕਿਸਤਾਨ ਟ੍ਰਾਂਸਜੈਂਡਰ ਇਲੈਕਸ਼ਨ ਨੈੱਟਵਰਕ ਨੇ ਦੱਸਿਆ ਕਿ ਇਨ੍ਹਾਂ ਚੋਣਾਂ 'ਚ ਟ੍ਰਾਂਸਜੈਂਡਰ ਭਾਈਚਾਰੇ ਦੇ 13 ਮੈਂਬਰ ਆਪਣੀ ਸਿਆਸੀ ਕਿਸਮਤ ਅਜ਼ਮਾ ਰਹੇ ਹਨ। ਪਾਕਿਸਤਾਨੀ ਅਖਬਾਰ ਨੇ ਆਪਣੀ ਇਕ ਰਿਪੋਰਟ ਦੇ ਮੁਤਾਬਕ ਦੋ ਨੇਤਾ ਨਾਇਬ ਅਲੀ ਤੇ ਲੁਬਨਾ ਲਾਲ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਟਿਕਟ 'ਤੇ ਚੋਣ ਲੜ ਰਹੇ ਹਨ। ਜਦਕਿ ਬਾਕੀ 11 ਆਜ਼ਾਦ ਉਮੀਦਵਾਰ 'ਦੇ ਤੌਰ 'ਤੇ ਆਪਣੀ ਕਿਸਮਤ ਅਜ਼ਮਾਉਣਗੇ। ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਪੇਸ਼ਾਵਰ ਤੇ ਹਰੀਪੁਰ ਤੋਂ ਟ੍ਰਾਂਸਜੈਂਡਰ ਭਾਈਚਾਰੇ ਦੇ ਦੋ ਲੋਕ ਆਪਣਾ ਨਾਮਜ਼ਦਗੀ ਨਹੀਂ ਭਰ ਸਕੇ। ਲੋਕਾਂ ਨੂੰ ਜਦੋਂ ਉਨ੍ਹਾਂ ਦੇ ਚੋਣ ਲੜਨ ਬਾਰੇ ਪਤਾ ਲੱਗਿਆ ਤਾਂ ਲੋਕਾਂ ਨੇ ਉਨ੍ਹਾਂ ਨਾਲ ਕੁਟਮਾਰ ਕੀਤੀ। 
ਦੱਸਣਯੋਗ ਹੈ ਕਿ ਪਾਕਿਸਤਾਨ ਦੀ ਸੰਸਦ 'ਚ ਕੁੱਲ 342 ਸੀਟਾਂ ਹਨ, ਜਿਸ ਵੀ ਪਾਰਟੀ ਨੂੰ 172 ਸੀਟਾਂ ਹਾਸਲ ਹੋਣਗੀਆਂ ਉਹ ਪਾਰਟੀ ਸਰਕਾਰ ਬਣਾਏਗੀ ਤੇ ਜੇਕਰ ਕਿਸੇ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਤਾਂ ਉਹ ਛੋਟੀਆਂ ਪਾਰਟੀਆਂ ਨਾਲ ਗਠਬੰਧਨ ਸਰਕਾਰ ਬਣਾ ਸਕਦੀ ਹੈ। ਪਿਛਲੀ ਵਾਰ ਨਵਾਜ਼ ਸ਼ਰੀਫ ਦੀ ਪਾਰਟੀ ਪੀ.ਐਮ.ਐਲ.-ਐਨ ਨੂੰ ਪੂਰਨ ਬਹੁਮਤ ਤੋਂ 6 ਸੀਟਾਂ ਘੱਟ ਮਿਲੀਆਂ ਸਨ ਤਾਂ 19 ਆਜ਼ਾਦ ਉਮੀਦਵਾਰਾਂ ਦੀ ਮਦਦ ਨਾਲ ਨਵਾਜ਼ ਸ਼ਰੀਫ ਨੇ ਸਰਕਾਰ ਬਣਾਈ ਸੀ।


Related News