ਗੁਆਟੇਮਾਲਾ ''ਚ ਜ਼ਮੀਨੀ ਵਿਵਾਦ ''ਚ ਬੱਚਿਆਂ ਸਮੇਤ 13 ਲੋਕਾਂ ਦੀ ਮੌਤ

Sunday, Dec 19, 2021 - 05:52 PM (IST)

ਗੁਆਟੇਮਾਲਾ ''ਚ ਜ਼ਮੀਨੀ ਵਿਵਾਦ ''ਚ ਬੱਚਿਆਂ ਸਮੇਤ 13 ਲੋਕਾਂ ਦੀ ਮੌਤ

ਗੁਆਟੇਮਾਲਾ ਸਿਟੀ (ਏਐਨਆਈ): ਗੁਆਟੇਮਾਲਾ ਦੇ ਸੋਲੋਲਾ ਵਿਭਾਗ ਦੇ ਚਿਕਿਕਸ, ਨਾਹੁਆਲਾ ਨਗਰਪਾਲਿਕਾ ਦੇ ਇਲਾਕੇ ਵਿਚ ਪਾਣੀ ਅਤੇ ਜ਼ਮੀਨ ਨੂੰ ਲੈ ਕੇ ਝੜਪ ਦੀ ਇੱਕ ਘਟਨਾ ਵਾਪਰੀ। ਇਸ ਘਟਨਾ ਵਿੱਚ ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰੀ ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ 'ਚ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 112, ਲੋਕਾਂ ਤੋਂ ਮਦਦ ਦੀ ਅਪੀਲ

ਪੁਲਸ ਨੇ ਟਵਿੱਟਰ 'ਤੇ ਕਿਹਾ ਕਿ ਮਰਨ ਵਾਲਿਆਂ ਵਿਚ ਬੱਚੇ, ਮਰਦ ਅਤੇ ਔਰਤਾਂ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਇਕ ਪੁਲਸ ਅਧਿਕਾਰੀ ਦੀ ਦੁਖਦਾਈ ਮੌਤ ਹੋਈ ਹੈ। ਇਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 13 ਹੋ ਗਈ ਹੈ।ਇਹ ਨੋਟ ਕੀਤਾ ਗਿਆ ਸੀ ਕਿ ਝੜਪਾਂ ਵਿੱਚ ਦੋ ਹੋਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਜ਼ਖਮੀ ਹੋ ਗਏ ਸਨ।ਚਿਨਕਿਕਸ ਸਾਂਟਾ ਕੈਟਾਰੀਨਾ ਇਕਸ਼ਟਾਹੁਆਕਨ ਦੇ ਕਸਬੇ ਨਾਲ ਲੱਗਦੀ ਹੈ। ਦੋਹਾਂ ਇਲਾਕਿਆਂ ਵਿਚਕਾਰ ਪਾਣੀ ਅਤੇ ਜ਼ਮੀਨ ਨੂੰ ਲੈ ਕੇ ਵਿਵਾਦ 100 ਸਾਲ ਤੋਂ ਵੀ ਵੱਧ ਪੁਰਾਣਾ ਹੈ।


author

Vandana

Content Editor

Related News