ਰੂਸ ਦੇ ਸਕੂਲ 'ਚ ਅੰਨ੍ਹੇਵਾਹ ਗੋਲੀਬਾਰੀ, 7 ਬੱਚਿਆਂ ਸਮੇਤ 13 ਲੋਕਾਂ ਦੀ ਮੌਤ, ਇਲਾਕੇ ਦੀ ਕੀਤੀ ਘੇਰਾਬੰਦੀ
Monday, Sep 26, 2022 - 05:11 PM (IST)
ਮਾਸਕੋ (ਭਾਸ਼ਾ) : ਰੂਸੀ ਸ਼ਹਿਰ ਇਜ਼ੇਵਸਕ ਦੇ ਇਕ ਸਕੂਲ ਵਿਚ ਸੋਮਵਾਰ ਨੂੰ ਹੋਈ ਗੋਲੀਬਾਰੀ ਵਿਚ 7 ਬੱਚਿਆਂ ਸਮੇਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਤਾਸ ਨਿਊਜ਼ ਏਜੰਸੀ ਨੇ ਰੂਸੀ ਜਾਂਚ ਕਮੇਟੀ ਦੇ ਹਵਾਲੇ ਨਾਲ ਰਿਪੋਰਟ ਦਿੱਤੀ। ਕਮੇਟੀ ਮੁਤਾਬਕ ਪੱਛਮੀ ਰੂਸ ਦੇ ਉਦਮੁਰਤ ਗਣਰਾਜ ਦੀ ਰਾਜਧਾਨੀ ਇਜ਼ੇਵਸਕ ਦੇ ਸ਼ਹਿਰ 'ਚ ਸਥਿਤ ਸਕੂਲ 'ਤੇ ਹੋਏ ਹਮਲੇ 'ਚ 14 ਬੱਚੇ ਅਤੇ 7 ਬਾਲਗ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਕੇ ਝੀਲ 'ਚ ਵੜਿਆ ਕਾਰਗੋ ਜਹਾਜ਼, ਵੇਖੋ ਤਸਵੀਰਾਂ
ਉਦਮੁਰਤ ਦੇ ਗਵਰਨਰ ਅਲੈਗਜ਼ੈਂਡਰ ਬ੍ਰੇਚਲੋਵ ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆਂ ਕਿ ਅਣਪਛਾਤੇ ਬੰਦੂਕਧਾਰੀ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਜਿਸ ਸਕੂਲ 'ਚ ਹਮਲਾ ਹੋਇਆ ਹੈ, ਉੱਥੇ ਪਹਿਲੀ ਤੋਂ 11ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ। ਅਧਿਕਾਰੀ ਨੇ ਦੱਸਿਆ ਕਿ ਸਕੂਲ ਨੂੰ ਖਾਲ੍ਹੀ ਕਰਵਾ ਲਿਆ ਗਿਆ ਹੈ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਹਮਲਾਵਰ ਕੌਣ ਸੀ ਅਤੇ ਉਸ ਦਾ ਮਕਸਦ ਕੀ ਸੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਜ਼ੇਵਸਕ ਵਿੱਚ 6.40,000 ਲੋਕ ਰਹਿੰਦੇ ਹਨ। ਇਹ ਮਾਸਕੇ ਤੋਂ ਕਰੀਬ 960 ਕਿਲੋਮੀਟਰ ਪੂਰਬ ਵਿਚ, ਮੱਧ ਰੂਸ ਦੇ ਉਰਲ ਪਹਾੜੀ ਖੇਤਰ ਦੇ ਪੱਛਮ ਵਿੱਚ ਸਥਿਤ ਹੈ। ਉਦਮੁਰਤ ਗਣਰਾਜ ਦੇ ਗਵਰਨਰ ਨੇ ਸੋਮਵਾਰ ਤੋਂ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਮਿਲਿਆ ਕਵੀਨ ਐਲਿਜ਼ਾਬੈਥ ਐਵਾਰਡ