ਤਾਲਿਬਾਨ ਦੇ ਹਮਲੇ ''ਚ 12 ਲੋਕਾਂ ਦੀ ਮੌਤ
Friday, Apr 05, 2019 - 07:09 PM (IST)

ਕਾਬੁਲ— ਅਫਗਾਨਿਸਤਾਨ ਦੇ ਪੱਛਮੀ ਬਦਗੀਸ ਸੂਬੇ ਦੇ ਇਕ ਫੌਜੀ ਕੰਪਲੈਕਸ 'ਤੇ ਤਾਲਿਬਾਨ ਦਾ ਹਮਲਾ ਸ਼ੁੱਕਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ ਤੇ ਘੱਟ ਤੋਂ ਘੱਟ 12 ਹੋਰ ਜਵਾਨਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਵਿਚਾਲੇ ਸਥਾਨਕ ਅਧਿਕਾਰੀਆਂ ਮੁਤਾਬਕ ਕੰਪਲੈਕਸ ਦੇ ਅੰਦਰ ਫੌਜੀਆਂ ਤੇ ਪੁਲਸ ਕਰਮਚਾਰੀਆਂ ਦੇ ਕੋਲ ਗੋਲਾ-ਬਾਰੂਦ ਹੁਣ ਖਤਮ ਹੋਣ ਲੱਗਿਆ ਹੈ। ਅਧਿਕਾਰੀਆਂ ਮੁਤਾਬਕ ਇਸ ਘਟਨਾ 'ਚ ਹੁਣ ਤੱਕ 32 ਲੋਕਾਂ ਦੀ ਮੌਤ ਹੋ ਚੁੱਕੀ ਹੈ।