ਕਾਂਗੋ : ਅਣਪਛਾਤੇ ਹਮਲਾਵਰਾਂ ਨੇ ਹਸਪਤਾਲ ''ਚ ਮਰੀਜ਼ਾਂ ''ਤੇ ਕੀਤਾ ਚਾਕੂ ਨਾਲ ਹਮਲਾ
Tuesday, Feb 06, 2018 - 11:39 PM (IST)
ਗੋਮਾ— ਕਾਂਗੋ ਡੈਮਕਰੇਟਿਕ ਰਿਪਬਲਿਕ ਦੇ ਗੋਮਾ ਸ਼ਹਿਰ 'ਚ ਅਣਪਛਾਤੇ ਹਮਲਾਵਰਾਂ ਨੇ ਹਸਪਤਾਲ ਦੇ 12 ਮਰੀਜ਼ਾਂ 'ਤੇ ਹਮਲਾ ਕੀਤਾ ਹੈ। ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਯੂਗਾਂਡਾ ਦੇ ਇਸਲਾਮੀ ਬਾਗੀਆਂ ਦੀ ਹਰਕਤ ਹੋ ਸਕਦੀ ਹੈ। ਕਿਵੂ ਸੂਬੇ ਦੇ ਸਿਹਤ ਮੰਤਰੀ ਮਾਰਸ਼ਿਅਲ ਕੰਬੁਮਬੁ ਨੇ ਦੱਸਿਆ ਕਿ ਗੋਮਾ ਦੇ ਮਬੋਸ਼ੋ ਜ਼ਿਲੇ ਦੇ ਦੋ ਸਿਹਤ ਕੇਂਦਰਾਂ 'ਚ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹਮਲਾਵਰਾਂ ਨੇ ਚਾਕੂ ਨਾਲ ਮਰੀਜ਼ਾਂ 'ਤੇ ਹਮਲਾ ਕੀਤਾ। ਜਿਸ 'ਚ 3 ਮਰੀਜ਼ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਸਿਵਲ ਸੋਸਾਇਟੀ ਦੇ ਐਟਿਨੀ ਕਾਮਬਲੇ ਨੇ ਕਿਹਾ, ''ਗੋਮਾ 'ਚ ਅਸੀਂ ਪਹਿਲੀ ਵਾਰ ਸਿਹਤ ਕੇਂਦਰਾਂ 'ਚ ਮਰੀਜ਼ਾਂ 'ਤੇ ਹਮਲਾ ਹੁੰਦੇ ਹੋਏ ਦੇਖਿਆ ਹੈ।'' ਗੋਮਾ ਕਿਵੂ ਸੂਬੇ ਦੀ ਰਾਜਧਾਨੀ ਹੈ। ਕਾਮਬਲੇ ਨੇ ਇਸ ਹਮਲੇ ਪਿੱਛੇ ਆਰਮਡ ਸੰਗਠਨ ਇਸਲਾਮਿਕ ਅਲਾਇਡ ਡੈਮੋਰਰੇਟਿਕ ਬਲਾਂ (ਏ.ਡੀ.ਐੱਫ.) ਦਾ ਹੱਥ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ।
