ਫਿਲਪੀਨ ''ਚ ਤੂਫ਼ਾਨ ਕਾਰਨ 12 ਲੋਕਾਂ ਦੀ ਹੋਈ ਮੌਤ, ਕਈ ਲੋਕ ਘਰਾਂ ਦੀਆਂ ਛੱਤਾਂ ''ਤੇ ਫਸੇ
Friday, Dec 17, 2021 - 06:56 PM (IST)
ਮਨੀਲਾ-ਮੱਧ ਫਿਲਪੀਨ 'ਚ ਆਏ ਵਿਨਾਸ਼ਕਾਰੀ ਤੂਫ਼ਾਨ ਕਾਰਨ ਘਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ, ਉਥੇ ਵੱਡੇ ਹਿੱਸੇ 'ਚ ਭਾਰੀ ਹੜ੍ਹ ਆਉਣ ਕਾਰਨ ਕਈ ਲੋਕ ਘਰਾਂ ਦੀਆਂ ਛੱਤਾਂ 'ਤੇ ਫਸ ਗਏ। ਤੂਫ਼ਾਨ 'ਚ ਇਕ ਹੋਟਲ ਅਤੇ ਇਕ ਹਵਾਈ ਅੱਡਾ ਸਮੇਤ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਅਮਰੀਕਾ ’ਚ ਸਪੀਕਰ ਪੈਲੋਸੀ ਨੂੰ ਧਮਕੀ ਦੇਣ ਵਾਲੇ ਨੂੰ ਕੈਦ
ਉਨ੍ਹਾਂ ਨੇ ਦੱਸਿਆ ਕਿ ਤੂਫ਼ਾਨ ਰਾਏ ਵੀਰਵਾਰ ਨੂੰ ਦੇਸ਼ ਦੇ ਦੱਖਣੀ-ਪੂਰਬੀ ਤੱਟ ਨਾਲ ਟਕਰਾਇਆ ਅਤੇ ਇਹ ਥੋੜ੍ਹਾ ਕਮਜ਼ੋਰ ਹੋ ਗਿਆ ਹੈ ਪਰ ਫਿਰ ਵੀ ਉਸ ਦੀ ਰਫ਼ਤਾਰ 150 ਕਿਲੋਮੀਟਰ (93 ਮੀਲ) ਪ੍ਰਤੀ ਘੰਟਾ ਬਣੀ ਹੋਈ ਹੈ। ਮੌਸਮ ਵਿਗਿਆਨੀਆਂ ਮੁਤਾਬਕ ਸ਼ੁੱਕਰਵਾਰ ਨੂੰ ਇਹ ਦੱਖਣੀ ਚੀਨ ਸਾਗਰ ਵੱਲ ਵਧ ਰਿਹਾ ਹੈ। ਅਧਿਕਾਰੀ ਤੂਫ਼ਾਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ।
ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਅਰਥਵਿਵਸਥਾ ਤੀਸਰੀ ਤਿਮਾਹੀ 'ਚ 1.5 ਫੀਸਦੀ ਘਟੀ
ਇਹ ਤੂਫ਼ਾਨ ਹਾਲ ਦੇ ਦਿਨਾਂ 'ਚ ਆਏ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨਾਂ 'ਚੋਂ ਇਕ ਹੈ। ਤੂਫ਼ਾਨ ਦੇ ਕਾਰਨ ਵਿਆਪਕ ਰੂਪ ਨਾਲ ਬਿਜਲੀ ਸਪਲਾਈ ਅਤੇ ਸੰਚਾਰ ਸੇਵਾਵਾਂ 'ਚ ਰੁਕਾਵਟ ਆ ਗਈ ਹੈ ਅਤੇ ਉਥੇ ਸੜਕਾਂ 'ਤੇ ਵੱਡੀ ਗਿਣਤੀ 'ਚ ਦਰੱਖਤ ਡਿੱਗ ਗਏ ਹਨ। ਅਧਿਕਾਰੀਆਂ ਮੁਤਾਬਕ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ ਅਤੇ ਹੁਣ ਵੀ ਕਰੀਬ ਪੰਜ ਲੱਖ ਲੋਕ ਬਿਜਲੀ ਦੇ ਬਿਨਾਂ ਹਨ। ਮੋਬਾਇਲ ਫੋਨ ਸੇਵਾ ਵੀ ਖਰਾਬ ਸਿਗਨਲ ਕਾਰਨ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ : ਕੋਵਿਡ ਦੀ ਲਪੇਟ 'ਚ ਆ ਸਕਦੇ ਹਨ ਜਾਨਵਰ ਪਰ ਇਨ੍ਹਾਂ ਰਾਹੀਂ ਮਨੁੱਖਾਂ 'ਚ ਇਨਫੈਕਸ਼ਨ ਫੈਲਣ ਦਾ ਖਤਰਾ ਘੱਟ : ਅਧਿਐਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।