ਮੱਧ ਚੀਨ ''ਚ ਭਾਰੀ ਮੀਂਹ ਅਤੇ ਹੜ੍ਹ ਦਾ ਕਹਿਰ, 12 ਲੋਕਾਂ ਦੀ ਮੌਤ

Wednesday, Jul 21, 2021 - 11:44 AM (IST)

ਮੱਧ ਚੀਨ ''ਚ ਭਾਰੀ ਮੀਂਹ ਅਤੇ ਹੜ੍ਹ ਦਾ ਕਹਿਰ, 12 ਲੋਕਾਂ ਦੀ ਮੌਤ

ਬੀਜਿੰਗ (ਭਾਸ਼ਾ): ਚੀਨ ਦੇ ਮੱਧ ਹੇਨਾਨ ਸੂਬੇ ਵਿਚ ਹੜ੍ਹ ਸੰਬੰਧੀ ਘਟਨਾਵਾਂ ਵਿਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਕਰੀਬ 1 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਇਕ ਖ਼ਬਰ ਮੁਤਾਬਕ ਹੇਨਾਨ ਦੇ ਸੂਬਾਈ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਸੂਬਾਈ ਰਾਜਧਾਨੀ ਝੇਂਗਝੋਊ ਵਿਚ ਮੰਗਲਵਾਰ ਸ਼ਾਮ 4 ਤੋਂ 5 ਵਜੇ ਦੇ ਵਿਚਕਾਰ ਰਿਕਾਰਡ 201.9 ਮਿਲੀਮੀਟਰ ਮੀਂਹ ਪਿਆ। 

PunjabKesari

ਝੇਂਗਝੇਊ ਨਗਰ ਕੇਂਦਰ ਵਿਚ ਮੰਗਲਵਾਰ ਨੂੰ 24 ਘੰਟੇ ਵਿਚ ਔਸਤਨ 457.5 ਮਿਲੀਮੀਟਰ ਮੀਂਹ ਪਿਆ। ਮੌਸਮ ਸੰਬੰਧੀ ਰਿਕਾਰਡ ਰੱਖੇ ਜਾਣ ਦੇ ਬਾਅਦ ਤੋਂ ਇਹ ਇਕ ਦਿਨ ਵਿਚ ਹੁਣ ਤੱਕ ਪਿਆ ਸਭ ਤੋਂ ਵੱਧ ਮੀਂਹ ਹੈ। ਖ਼ਬਰ ਵਿਚ ਦੱਸਿਆ ਗਿਆ ਕਿ ਹੜ੍ਹ ਸੰਬੰਧੀ ਹਾਦਸਿਆਂ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 1 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਖ਼ਬਰ ਮੁਤਾਬਕ ਕਈ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਸ਼ਹਿਰ ਵਿਚ ਆਵਾਜਾਈ ਠੱਪ ਪੈ ਗਈ। 80 ਤੋਂ ਵੱਧ ਬੱਸਾਂ ਦੀਆਂ ਸੇਵਾਵਾਂ ਰੱਦ ਕਰਨੀਆਂ ਪਈਆਂ, 100 ਤੋਂ ਵੱਧ ਦੇ ਰਸਤੇ ਬਦਲੇ ਗਏ ਅਤੇ ਸਬਵੇਅ ਸੇਵਾਵਾਂ ਵੀ ਅਸਥਾਈ ਤੌਰ 'ਤੇ ਬੰਦ ਕਰ ਦਿੱਤੀਆਂ ਗਈਆਂ ਹਨ। 

PunjabKesari

ਮੀਂਹ ਦਾ ਪਾਣੀ ਸ਼ਹਿਰ ਦੀ ਲਾਈਨ ਫਾਈਵ ਦੀ ਸਬਵੇਅ ਸੁਰੰਗ ਵਿਚ ਦਾਖਲ ਹੋ ਗਿਆ ਜਿਸ ਨਾਲ ਇਕ ਟਰੇਨ ਵਿਚ ਕਈ ਯਾਤਰੀ ਫਸ ਗਏ। ਖ਼ਬਰ ਵਿਚ ਦਸਿਆ ਗਿਆ ਕਿ ਪੁਲਸ ਅਧਿਕਾਰੀ, ਦਮਕਲ ਕਰਮੀ ਅਤੇ ਹੋਰ ਸਥਾਨਕ ਡਿਪਟੀ ਜ਼ਿਲ੍ਹਾ ਕਰਮੀ ਮੌਕੇ 'ਤੇ ਬਚਾਅ ਕੰਮ ਵਿਚ ਜੁਟੇ ਹਨ। ਸਬਵੇਅ ਵਿਚ ਪਾਣੀ ਘੱਟ ਹੋ ਰਿਹਾ ਹੈ ਅਤੇ ਯਾਤਰੀ ਫਿਲਹਾਲ ਸੁਰੱਖਿਅਤ ਹਨ। ਝੇਂਗਝੋਉਡੋਂਗ ਰੇਲਵੇ ਸਟੇਸ਼ਨ 'ਚੇ 160 ਤੋਂ ਵੱਧ ਟਰੇਨਾਂ ਰੋਕੀਆਂ ਗਈਆਂ। ਝੇਂਗਝੋਊ ਦੇ ਹਵਾਈ ਅੱਡੇ 'ਤੇ ਸ਼ਹਿਰ ਆਉਣ ਜਾਣ ਵਾਲੀਆਂ 260 ਉਡਾਣਾਂ ਰੱਦ ਕੀਤੀਆਂ ਗਈਆਂ ਹਨ।

PunjabKesari

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਪ੍ਰਦਰਸ਼ਨਕਾਰੀਆਂ ਨੇ ਟਰੂਡੋ ਨੂੰ ਚੀਨ 'ਚ 'ਉਇਗਰ ਕਤਲੇਆਮ' ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਉੱਥੇ ਸਥਾਨਕ ਰੇਲਵੇ ਅਧਿਕਾਰੀਆਂ ਨੇ ਵੀ ਕੁਝ ਟਰੇਨਾਂ ਨੂੰ ਰੋਕ ਦਿੱਤਾ ਹੈ ਜਾਂ ਉਹਨਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਹੈ। ਹਨੇਰੀ ਤੂਫਾਨ ਨਾਲ ਪ੍ਰਭਾਵਿਤ ਸ਼ਹਿਰ ਵਿਚ ਕੁਝ ਥਾਵਾਂ 'ਤੇ ਬਿਜਲੀ ਅਤੇ ਪਾਣੀ ਦੀਆਂ ਸੇਵਾਵਾਂ ਵੀ ਬੰਦ ਹਨ। ਹੇਨਾਨ ਸੂਬਾਈ ਅਤੇ ਝੋਂਗਝੋਊ ਨਗਰਪਾਲਿਕਾ ਮੌਸਮ ਵਿਗਿਆਨ ਬਿਊਰੋ ਨੇ ਮੌਸਮ ਸੰਬੰਧੀ ਆਫ਼ਤਾਂ ਲਈ ਐਮਰਜੈਂਸੀ ਪ੍ਰਤੀਕਿਰਿਆ ਦਾ ਪੱਧਰ ਵਧਾ ਕੇ ਇਕ ਕਰ ਦਿੱਤਾ ਹੈ। ਹੇਨਾਨ ਵਿਚ ਬੁੱਧਵਾਰ ਰਾਤ ਤੱਕ ਭਾਰੀ ਮੀਂਹ ਪੈਂਦੇ ਰਹਿਣ ਦਾ ਅਨੁਮਾਨ ਹੈ।

ਨੋਟ- ਚੀਨ ਵਿਚ ਹੜ੍ਹ ਦਾ ਕਹਿਰ ਕਾਰਨ ਬਣੀ ਗੰਭੀਰ ਸਥਿਤੀ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News