ਪਾਕਿਸਤਾਨ ''ਚ ਮੋਹਲੇਧਾਰ ਮੀਂਹ, 12 ਲੋਕਾਂ ਦੀ ਮੌਤ
Sunday, Sep 12, 2021 - 02:48 PM (IST)
ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਮਨਸੇਹਰਾ ਜ਼ਿਲ੍ਹੇ ਵਿਚ ਐਤਵਾਰ ਨੂੰ ਮੋਹਲੇਧਾਰ ਮੀਂਹ ਪੈਣ ਕਾਰਨ 12 ਲੋਕਾਂ ਦੀ ਜਾਨ ਚਲੀ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ - ਪਾਕਿ ਪੱਤਰਕਾਰ ਸੰਗਠਨਾਂ ਨੇ PMDA ਕਾਨੂੰਨ ਨੂੰ ਕੀਤਾ ਖਾਰਿਜ, ਦੱਸਿਆ 'ਗੈਰ ਸੰਵਿਧਾਨਕ'
ਮੀਡੀਆ ਰਿਪੋਰਟਾਂ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਪੈਣ ਕਾਰਨ ਜ਼ਮੀਨ ਧੱਸਣ ਨਾਲ ਚਾਰ-ਪੰਜ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ। ਘਰਾਂ ਵਿਚ 16 ਲੋਕ ਰਹਿੰਦੇ ਸਨ। ਇਸ ਹਾਦਸੇ ਦੇ ਸ਼ਿਕਾਰ 14 ਲੋਕਾਂ ਦਾ ਪਤਾ ਲੱਗ ਚੁੱਕਾ ਹੈ ਅਤੇ ਬਾਕੀ ਦੋ ਦੀ ਤਲਾਸ਼ ਜਾਰੀ ਹੈ। ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।