ਲੀਬੀਆ ਦੇ ਤੱਟ ''ਤੇ ਕਿਸ਼ਤੀ ਪਲਟਣ ਕਾਰਨ 12 ਪ੍ਰਵਾਸੀਆਂ ਦੀ ਮੌਤ
Tuesday, Oct 29, 2024 - 03:34 PM (IST)
ਕਾਹਿਰਾ (ਏਜੰਸੀ)- ਮਿਸਰ ਦੇ 13 ਪ੍ਰਵਾਸੀਆਂ ਨੂੰ ਯੂਰਪ ਲਿਜਾ ਰਹੀ ਇਕ ਕਿਸ਼ਤੀ ਦੇ ਲੀਬੀਆ ਦੇ ਤੱਟ ਨੇੜੇ ਪਲਟਣ ਕਾਰਨ 12 ਪ੍ਰਵਾਸੀਆਂ ਦੀ ਮੌਤ ਹੋ ਗਈ, ਜਦੋਂਕਿ ਇਕ ਪ੍ਰਵਾਸੀ ਦੀ ਜਾਨ ਬੱਚ ਗਈ। ਸਥਾਨਕ ਅਧਿਕਾਰੀਆਂ ਅਤੇ ਲੀਬੀਆ ਦੇ ਇਕ ਸਮੂਹ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਲੀਬੀਆ ਵਿੱਚ ਪ੍ਰਵਾਸੀਆਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਵਾਲੇ ਸਮੂਹ ਅਲ-ਅਬਰੀਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਫੇਸਬੁੱਕ' 'ਤੇ ਕਿਹਾ ਕਿ ਸੋਮਵਾਰ ਸ਼ਾਮ ਨੂੰ ਟੋਬਰੁਕ ਸ਼ਹਿਰ ਤੋਂ 60 ਕਿਲੋਮੀਟਰ ਪੂਰਬ ਵਿੱਚ ਕਿਸ਼ਤੀ ਪਲਟ ਗਈ।
ਸਮੂਹ ਦੇ ਅਨੁਸਾਰ, ਇੱਕ ਪ੍ਰਵਾਸੀ ਦੀ ਜਾਨ ਬਚ ਗਈ, ਜਦੋਂਕਿ ਮਾਰੇ ਗਏ 12 ਪ੍ਰਵਾਸੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਤੱਟ 'ਤੇ ਲਿਆਂਦਾ ਜਾ ਚੁੱਕਾ ਹੈ। ਟੋਬਰੁਕ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਨਾਲ ਨਜਿੱਠਣ ਵਾਲੇ ਡਾਇਰੈਕਟੋਰੇਟ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਹਾਲ ਹੀ ਦੇ ਸਾਲਾਂ ਵਿੱਚ ਅਫਰੀਕਾ ਅਤੇ ਪੱਛਮੀ ਏਸ਼ੀਆ ਵਿੱਚ ਜੰਗ ਅਤੇ ਗਰੀਬੀ ਵਰਗੀਆਂ ਸਮੱਸਿਆਵਾਂ ਤੋਂ ਬੱਚ ਕੇ ਨਿਕਲਣ ਵਾਲੇ ਪ੍ਰਵਾਸੀਆਂ ਇਹ ਉੱਤਰੀ ਅਫਰੀਕੀ ਦੇਸ਼ ਇੱਕ ਪ੍ਰਮੁੱਖ ਆਵਾਜਾਈ ਬਿੰਦੂ ਬਣ ਗਿਆ ਹੈ।
ਇਹ ਵੀ ਪੜ੍ਹੋ: ਹਿਜ਼ਬੁੱਲਾ ਨੇ ਨਈਮ ਕਾਸਿਮ ਨੂੰ ਚੁਣਿਆ ਆਪਣਾ ਨਵਾਂ ਨੇਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8