ਪਾਕਿ ’ਚ 11 ਸਾਲਾ ਹਿੰਦੂ ਲੜਕੇ ਨਾਲ ਬਦਫ਼ੈਲੀ ਕਰ ਬੇਰਹਿਮੀ ਨਾਲ ਕੀਤਾ ਕਤਲ

05/13/2022 6:38:09 PM

ਗੁਰਦਾਸਪੁਰ/ਪਾਕਿਸਤਾਨ (ਜ. ਬ.)-ਪਾਕਿਸਤਾਨ ਦੇ ਸਿੰਧ ਸੂਬੇ ਦੇ ਪਿੰਡ ਇਸਲਾਮਕੋਟ ’ਚ ਇਕ 11 ਸਾਲਾ ਹਿੰਦੂ ਲੜਕੇ ਨਾਲ ਬਦਫੈਲੀ ਕਰਨ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਲਾਸ਼ ਨੂੰ ਪਿੰਡ ਦੇ ਬਾਹਰ ਇਕ ਦਰੱਖਤ ਨਾਲ ਲਟਕਾ ਦਿੱਤਾ ਗਿਆ। ਇਸ ਘਟਨਾ ਕਾਰਨ ਹਿੰਦੂ ਭਾਈਚਾਰੇ ਦੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਸਲਾਮਕੋਟ ਵਾਸੀ 11 ਸਾਲਾ ਹਿੰਦੂ ਲੜਕਾ ਘਰ ਤੋਂ ਬਾਜ਼ਾਰ ਗਿਆ ਪਰ ਵਾਪਸ ਘਰ ਨਹੀਂ ਆਇਆ। ਬੀਤੀ ਦੇਰ ਸ਼ਾਮ ਉਸ ਦੀ ਲਾਸ਼ ਪਿੰਡ ਦੇ ਬਾਹਰ ਇਕ ਦਰੱਖਤ ਨਾਲ ਲਟਕਦੀ ਮਿਲੀ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ

ਪੁਲਸ ਨੇ ਲਾਸ਼ ਨੂੰ ਉਤਾਰ ਕੇ ਪਹਿਲਾਂ ਤਾਂ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਬਣਾਇਆ ਪਰ ਪੋਸਟਮਾਰਟਮ ਤੋਂ ਬਾਅਦ ਲੜਕੇ ਨਾਲ ਬਦਫੈਲੀ ਕਰਕੇ ਉਸ ਦੀ ਗਲਾ ਦਬਾ ਕੇ ਕਤਲ ਕਰਨ ਤੋਂ ਬਾਅਦ ਹੀ ਲਾਸ਼ ਨੂੰ ਦਰੱਖਤ ’ਤੇ ਲਟਕਾਇਆ ਗਿਆ ਮਾਮਲਾ ਸਾਹਮਣੇ ਆਇਆ। ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਪਾਏ ਗਏ। ਪਾਕਿਸਤਾਨ ਹਿੰਦੂ ਕੌਂਸਲ ਦੇ ਬੁਲਾਰੇ ਚੇਲਾ ਰਾਮ ਨੇ ਕਿਹਾ ਕਿ ਜੇ ਦੋਸ਼ੀ ਨੂੰ ਪੁਲਸ ਨੇ ਗ੍ਰਿਫ਼ਤਾਰ ਨਾ ਕੀਤਾ ਤਾਂ ਸੋਮਵਾਰ ਨੂੰ ਹਿੰਦੂ ਭਾਈਚਾਰੇ ਦੇ ਲੋਕ ਗ਼ੈਰ-ਮੁਸਲਿਮਾਂ ਨਾਲ ਮਿਲ ਕੇ ਮੁੱਖ ਸੜਕ ’ਤੇ ਧਰਨਾ ਦੇਣਗੇ।

ਇਹ ਵੀ ਪੜ੍ਹੋ : ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ, ਨੂੰਹ ਨੇ ਕੁੱਟ-ਕੁੱਟ ਕੀਤਾ ਸੱਸ ਦਾ ਕਤਲ


Manoj

Content Editor

Related News