ਮੱਧ ਨਾਈਜੀਰੀਆ ''ਚ ਸ਼ੱਕੀ ਫਿਰਕੂ ਹਿੰਸਾ ''ਚ 11 ਲੋਕਾਂ ਦੀ ਮੌਤ
Monday, Sep 03, 2018 - 11:57 PM (IST)

ਲਾਗੋਸ— ਮੱਧ ਨਾਈਜੀਰੀਆ 'ਚ ਇਕ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਕਰੀਬ 11 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਬੁਲਾਰਾ ਤੇਰਨਾ ਤਿਓਪੇਵ ਨੇ ਇਕ ਬਿਆਨ 'ਚ ਕਿਹਾ ਕਿ ਇਹ ਘਟਨਾ ਐਤਵਾਰ ਦੇਰ ਸ਼ਾਮ ਸੂਬੇ ਦੀ ਰਾਜਧਾਨੀ ਜੋਸ ਨੇੜੇ ਲੋਪਾਂਡੇਟ ਦਵੇਈ ਦੂ ਪਿੰਡ ਦੀ ਹੈ। ਉਨ੍ਹਾਂ ਦੱਸਿਆ ਕਿ ਘਟਨਾ 'ਚ ਜ਼ਖਮੀ ਹੋਏ 11 ਹੋਰ ਲੋਕ ਹਸਪਤਾਲ 'ਚ ਦਾਖਲ ਹਨ। ਜ਼ਿਕਰਯੋਗ ਹੈ ਕਿ ਇਸ ਘਟਨਾ 'ਚ ਸਿਰਫ ਇਕ ਹਫਤੇ ਪਹਿਲਾਂ ਹੀ ਫੁਲਾਨੀ ਸਮੂਹ ਦੇ ਘੋੜਸਵਾਰਾਂ ਨੇ ਜੋਸ ਨੇੜੇ ਇਕ ਪਿੰਡ 'ਚ ਪਾਸਟਰ ਤੇ ਉਸ ਦੀ ਪਤਨੀ ਸਣੇ 9 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ।