ਉੱਤਰ-ਪੱਛਮੀ ਪਾਕਿਸਤਾਨ ''ਚ ਸੜਕ ਹਾਦਸਿਆਂ ''ਚ 11 ਲੋਕਾਂ ਦੀ ਮੌਤ

Tuesday, Aug 18, 2020 - 07:08 PM (IST)

ਉੱਤਰ-ਪੱਛਮੀ ਪਾਕਿਸਤਾਨ ''ਚ ਸੜਕ ਹਾਦਸਿਆਂ ''ਚ 11 ਲੋਕਾਂ ਦੀ ਮੌਤ

ਪੇਸ਼ਾਵਰ (ਭਾਸ਼ਾ): ਉੱਤਰ ਪੱਛਮੀ ਪਾਕਿਸਤਾਨ ਵਿਚ ਮੰਗਲਵਾਰ ਨੂੰ ਦੋ ਸੜਕੀ ਹਾਦਸਿਆਂ ਵਿਚ 11 ਲੋਕ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।

ਪੁਲਸ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਸੂਬੇ ਦੇ ਸ਼ਾਂਗਲਾ-ਬੁਨੇਰ ਰਸਤੇ 'ਤੇ ਚਗਰਜਈ ਇਲਾਕੇ ਵਿਚ ਇਕ ਸਵਾਰੀ ਗੱਡੀ ਦੇ ਪਹਾੜੀ ਸੜਕ ਤੋਂ ਡਿੱਗਣ ਕਾਰਣ 6 ਲੋਕਾਂ ਦੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ। ਇਕ ਹੋਰ ਘਟਨਾ ਵਿਚ ਪੇਸ਼ਾਵਰ ਜ਼ਿਲੇ ਵਿਚ ਇਕ ਬੱਸ ਦੇ ਗਹਿਰੀ ਖੱਡ ਵਿਚ ਡਿੱਗਣ ਕਾਰਣ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।


author

Baljit Singh

Content Editor

Related News