ਇੰਡੋਨੇਸ਼ੀਆ : ਬੱਸ ਸਟਾਪ ''ਚ ਦਾਖਲ ਹੋਇਆ ਟਰੱਕ, 11 ਲੋਕਾਂ ਦੀ ਮੌਤ
Wednesday, Aug 31, 2022 - 03:45 PM (IST)
ਜਕਾਰਤਾ (ਵਾਰਤਾ): ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਦੇ ਬੇਕਾਸੀ ਕਸਬੇ 'ਚ ਬੁੱਧਵਾਰ ਨੂੰ ਇਕ ਟ੍ਰੈਫਿਕ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਜ਼ਿਆਦਾਤਰ ਬੱਚੇ ਹਨ ਅਤੇ 19 ਹੋਰ ਜ਼ਖਮੀ ਹੋ ਗਏ।ਜਕਾਰਤਾ ਪੁਲਸ ਦੇ ਟ੍ਰੈਫਿਕ ਡਾਇਰੈਕਟਰ ਸੀਨੀਅਰ ਕਮਿਸ਼ਨਰ ਲਤੀਫ ਉਸਮਾਨ ਨੇ ਦੱਸਿਆ ਕਿ ਇਹ ਘਟਨਾ ਇਕ ਐਲੀਮੈਂਟਰੀ ਸਕੂਲ ਨੇੜੇ ਇਕ ਗਲੀ 'ਚ ਵਾਪਰੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਹੜ੍ਹ ਕਾਰਨ ਵਿਗੜੇ ਹਾਲਾਤ, 6 ਲੱਖ ਤੋਂ ਵਧੇਰੇ ਗਰਭਵਤੀ ਔਰਤਾਂ ਨੂੰ ਦੇਖਭਾਲ ਦੀ ਸਖ਼ਤ ਲੋੜ
ਇੱਥੇ ਇੱਕ ਟਰੱਕ ਇੱਕ ਬੱਸ ਸਟਾਪ ਵਿੱਚ ਜਾ ਟਕਰਾਇਆ ਜਿੱਥੇ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਸਕੂਲ ਤੋਂ ਬਾਅਦ ਇਕੱਠੇ ਹੋ ਰਹੇ ਸਨ। ਫਿਰ ਇਹ ਬੱਸ ਸਟਾਪ ਦੇ ਨੇੜੇ ਇੱਕ ਬੇਸ ਟ੍ਰਾਂਸਸੀਵਰ ਸਟੇਸ਼ਨ ਦੇ ਖੰਭੇ ਨਾਲ ਟਕਰਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਖੰਭਾ ਡਿੱਗ ਗਿਆ ਅਤੇ ਇੱਕ ਹੋਰ ਕਾਰ ਅਤੇ ਦੋ ਮੋਟਰਸਾਈਕਲਾਂ ਨਾਲ ਟਕਰਾ ਗਿਆ।ਬੇਕਾਸੀ ਦੇ ਪੁਲਸ ਮੁਖੀ ਕਮਿਸ਼ਨਰ ਸਲਾਹੁਦੀਨ ਨੇ ਦੱਸਿਆ ਕਿ ਇਸ ਘਟਨਾ 'ਚ 11 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖਮੀ ਹੋ ਗਏ।ਜਕਾਰਤਾ ਦੇ ਖੋਜ ਅਤੇ ਬਚਾਅ ਦਫਤਰ ਦੇ ਬੁਲਾਰੇ ਰਾਮਲੀ ਪ੍ਰਸੇਤਿਓ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਬਹੁਤ ਸਾਰੇ ਬੱਚੇ ਹਨ ਅਤੇ ਸਾਰੇ ਜ਼ਖਮੀਆਂ ਨੂੰ ਨੇੜਲੇ ਦੋ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।