ਪਾਕਿਸਤਾਨ ’ਚ ਸਿਆਸੀ ਕਾਫਲੇ ’ਤੇ ਗੋਲ਼ੀਬਾਰੀ ’ਚ 11 ਦੀ ਮੌਤ

Tuesday, Mar 21, 2023 - 09:44 PM (IST)

ਪਾਕਿਸਤਾਨ ’ਚ ਸਿਆਸੀ ਕਾਫਲੇ ’ਤੇ ਗੋਲ਼ੀਬਾਰੀ ’ਚ 11 ਦੀ ਮੌਤ

ਇਸਲਾਮਾਬਾਦ (ਅਨਸ) : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਇਕ ਸਥਾਨਕ ਨੇਤਾ ਦੇ ਕਾਫਲੇ ’ਤੇ ਹੋਏ ਹਮਲੇ ’ਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਸ਼ਿਨਹੁਆ ਦੀ ਰਿਪੋਰਟ ਮੁਤਾਬਕ ਐਬਟਾਬਾਦ ਦੇ ਸੀਨੀਅਰ ਪੁਲਸ ਮੁਖੀ ਸੈਯਦ ਮੁਖਤਾਰ ਸ਼ਾਹ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਕੁਝ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਸੋਮਵਾਰ ਸ਼ਾਮ ਐਬਟਾਬਾਦ ਜ਼ਿਲ੍ਹੇ ਦੇ ਲੰਗੜਾ ਪਿੰਡ ’ਚ ਕਾਫਲੇ ਨੂੰ ਰੋਕਿਆ ਅਤੇ ਅੰਨ੍ਹੇਵਾਹ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪੱਛਮੀ ਦੇਸ਼ਾਂ ਨੂੰ ਖੁਸ਼ ਕਰਨ ਲਈ ਯੂਕ੍ਰੇਨ 'ਚ ਟੈਂਕ ਭੇਜੇਗਾ ਪਾਕਿਸਤਾਨ, ਜਾਣੋ ਕੀ ਹੈ ਚਾਲ?

ਪੁਲਸ ਮੁਤਾਬਕ ਮ੍ਰਿਤਕਾਂ ’ਚ ਉਪ-ਜ਼ਿਲ੍ਹਾ ਹਵੇਲੀਆਂ ਦੇ ਮੁਖੀ ਆਤਿਫ ਮੁੰਸਿਫ ਖਾਨ, ਉਨ੍ਹਾਂ ਦੇ 4 ਨਿੱਜੀ ਸੁਰੱਖਿਆ ਗਾਰਡ, ਇਕ ਪੁਲਸ ਕਰਮਚਾਰੀ ਅਤੇ ਹੋਰ ਲੋਕ ਸ਼ਾਮਲ ਹਨ, ਜੋ ਇਕ ਅੰਤਿਮ ਸੰਸਕਾਰ ’ਚ ਸ਼ਾਮਲ ਹੋ ਕੇ ਪਰਤ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਅਜੇ ਸਪੱਸ਼ਟ ਨਹੀਂ ਹੈ ਕਿ ਇਹ ਅੱਤਵਾਦੀਆਂ ਵੱਲੋਂ ਕੀਤਾ ਗਿਆ ਹਮਲਾ ਸੀ ਜਾਂ ਨਹੀਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News