ਪਾਕਿਸਤਾਨ 'ਚ ਦੇਸ਼ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ 106 ਸੋਸ਼ਲ ਮੀਡੀਆ ਅਕਾਊਂਟ ਬਲਾਕ

05/31/2023 11:25:13 AM

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਫਿਰਕੂਵਾਦ, ਦੇਸ਼ ਵਿਰੋਧੀ, ਅੱਤਵਾਦੀ ਅਤੇ ਇਸਲਾਮ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੇ 100 ਤੋਂ ਵੱਧ ਸੋਸ਼ਲ ਮੀਡੀਆ ਖਾਤਿਆਂ ਨੂੰ ਪੁਲਸ ਦੀ ਬੇਨਤੀ 'ਤੇ ਬਲਾਕ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ.ਆਈ.ਏ.) ਰਾਹੀਂ ਫੇਸਬੁੱਕ, ਟਵਿੱਟਰ ਅਤੇ ਯੂ-ਟਿਊਬ 'ਤੇ ਹੁਣ ਤੱਕ 106 ਸੋਸ਼ਲ ਮੀਡੀਆ ਅਕਾਉਂਟਸ ਨੂੰ ਬਲਾਕ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਪੁਲਸ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਦੀ ਅਸਥਾਈ ਹਿੰਸਕ ਅਤਿਵਾਦ ਯੂਨਿਟ (ਪੀਵੀਈ) ਦੇ ਸਿੱਟੇ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ: ਜਿਨਾਹ ਹਾਊਸ ਹਮਲੇ ਮਾਮਲੇ 'ਚ ਇਮਰਾਨ ਖ਼ਾਨ ਨੂੰ ਕੀਤਾ ਗਿਆ ਤਲਬ

ਅਧਿਕਾਰੀਆਂ ਨੇ ਕਿਹਾ ਕਿ “ਪੀਵੀਈ ਸੰਪਰਦਾਇਕਤਾ, ਰਾਸ਼ਟਰ ਵਿਰੋਧੀ, ਅੱਤਵਾਦ ਅਤੇ ਇਸਲਾਮ ਵਿਰੋਧੀ ਸਮੇਤ ਵੱਖ-ਵੱਖ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਨਿਗਰਾਨੀ ਕਰ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਪੀਵੀਈ ਨੇ 203 ਖਾਤਿਆਂ- 164 ਟਵਿੱਟਰ, 38 ਫੇਸਬੁੱਕ ਅਤੇ ਇੱਕ ਯੂਟਿਊਬ ਨੂੰ ਬਲਾਕ ਕਰਨ ਦੀ ਸਿਫਾਰਸ਼ ਕੀਤੀ ਸੀ, ਜਿਨ੍ਹਾਂ ਵਿੱਚੋਂ ਹੁਣ ਤੱਕ 106 ਬਲਾਕ ਹੋ ਚੁੱਕੇ ਹਨ। ਗ਼ੌਰਤਲਬ ਹੈ ਕਿ ਇਸ ਸਬੰਧ ਵਿੱਚ ਗ਼ੈਰਕਾਨੂੰਨੀ ਗਤੀਵਿਧੀਆਂ ਦੇ ਵੇਰਵੇ ਸਮੇਤ ਸਕਰੀਨ ਸ਼ਾਟ ਸਮੇਤ ਹਰੇਕ ਖਾਤੇ ਨੂੰ ਬੰਦ ਕਰਨ ਲਈ ਐਫਆਈਏ ਨੂੰ ਵੱਖ-ਵੱਖ ਬੇਨਤੀਆਂ ਭੇਜੀਆਂ ਗਈਆਂ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Vandana

Content Editor

Related News