101 ਸਾਲਾ ਆਸਟ੍ਰੇਲੀਅਨ ਬੇਬੇ ਨੇ ਬਣਾਇਆ ਵਰਲਡ ਰਿਕਾਰਡ, ਦੇਖਣ ਵਾਲਾ ਰਹਿ ਜਾਵੇ ਹੈਰਾਨ (ਤਸਵੀਰਾਂ)

09/19/2017 12:10:47 PM

ਐਡੀਲੇਡ— ਜਦੋਂ ਅਸੀਂ ਕਿਸੇ ਬਜ਼ੁਰਗ ਵਿਅਕਤੀ ਜਾਂ ਔਰਤ ਨੂੰ ਕੁਝ ਵੱਖਰਾ ਕਰਦੇ ਦੇਖਦੇ ਹਾਂ ਤਾਂ ਸਾਡੇ ਮੂੰਹੋਂ ਇਹ ਹੀ ਸ਼ਬਦ ਨਿਕਲਦੇ ਹਨ ਕਿ ਲੈ ਤਾਂ ਇਸ ਨੇ ਤਾਂ ਕਮਾਲ ਹੀ ਕਰ ਦਿੱਤੀ।  ਜਿਸ ਉਮਰ ਵਿਚ ਅਸੀਂ ਅਤੇ ਤੁਸੀਂ ਤੁਰਨ-ਫਿਰਨ ਦੇ ਕਾਬਲ ਨਹੀਂ ਰਹਿੰਦੇ, ਉਸ ਉਮਰ 'ਚ ਇਕ ਬਜ਼ੁਰਗ ਔਰਤ ਹਵਾ 'ਚ ਉਡ ਰਹੀ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ 101 ਸਾਲ ਦੀ ਇਰੀਨਾ ਓਸ਼ੀਆ ਨਾਂ ਦੀ ਦਾਦੀ ਦੀ, ਜਿਨ੍ਹਾਂ ਨੇ ਆਪਣੇ ਮਜ਼ਬੂਤ ਇਰਾਦਿਆਂ ਨਾਲ ਉਹ ਕਾਰਨਾਮਾ ਕਰ ਦਿਖਾਇਆ ਜਿਸ ਨੂੰ ਦੇਖ ਕੇ ਵੱਡੇ-ਵੱਡੇ ਵੀ ਦੰਦਾਂ ਹੇਠ ਉਂਗਲਾਂ ਦੇਣ ਲੈਣ। 
ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਲੀਲੇਡ ਦੀ ਰਹਿਣ ਵਾਲੀ ਇਸ ਦਾਦੀ ਨੇ 14,000 ਫੁੱਟ ਦੀ ਉੱਚਾਈ ਤੋਂ ਸਕਾਈਡਾਈਵ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਰੀਨਾ ਨੇ 101 ਸਾਲ ਦੀ ਉਮਰ 'ਚ ਇਹ ਛਲਾਂਗ ਲਾਈ। ਉਨ੍ਹਾਂ ਨੂੰ ਜਿਵੇਂ ਹੀ ਜਹਾਜ਼ ਵਿਚ ਬਿਠਾਇਆ ਗਿਆ, ਉਹ ਕਾਫੀ ਖੁਸ਼ ਸੀ। ਉਨ੍ਹਾਂ ਨੂੰ ਡਰ ਦਾ ਜ਼ਰਾ ਜਿਹਾ ਵੀ ਅਹਿਸਾਸ ਨਹੀਂ ਸੀ। ਐਡੀਲੇਡ ਦੇ ਆਸਮਾਨ ਵਿਚ 14,000 ਦੀ ਉੱਚਾਈ 'ਤੇ ਆਉਂਦੇ ਹੀ ਉਨ੍ਹਾਂ ਨੇ ਆਪਣੇ ਸਾਥੀ ਨਾਲ ਜਹਾਜ਼ ਤੋਂ ਛਾਲ ਮਾਰ ਦਿੱਤੀ ਅਤੇ ਜ਼ਮੀਨ 'ਤੇ ਆ ਕੇ ਲੈਂਡਿੰਗ ਕੀਤੀ। ਇਰੀਨਾ ਜ਼ਿਆਦਾ ਉੱਚਾਈ ਤੋਂ ਸਕਾਈਡਰਾਈਵ ਕਰਨ ਵਾਲੀ ਬਜ਼ੁਰਗ ਔਰਤ ਹੈ। ਹੁਣ ਉਨ੍ਹਾਂ ਦਾ ਨਾਂ ਵਰਲਡ ਰਿਕਾਰਡ ਵਿਚ ਦਰਜ ਹੋ ਗਿਆ ਹੈ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਯੂ. ਕੇ. ਦੇ ਰਹਿਣ ਵਾਲੇ ਵੋਰਨਨ ਹੇਜ ਦੇ ਨਾਂ ਸੀ ਪਰ ਉਹ ਇਰੀਨਾ ਤੋਂ ਇਕ ਦਿਨ ਛੋਟੇ ਹਨ ਯਾਨੀ ਕਿ ਹੁਣ ਇਹ ਰਿਕਾਰਡ ਇਰਾਨੀ ਦੇ ਨਾਂ ਹੋ ਗਿਆ।


Related News