ਪੋਲੈਂਡ 'ਚ 500 ਟਰੈਕਟਰਾਂ ਨਾਲ 1000 ਕਿਸਾਨਾਂ ਦਾ ਵੱਡਾ ਪ੍ਰਦਰਸ਼ਨ, EU ਦਫਤਰ 'ਤੇ ਸੁੱਟੇ ਆਂਡੇ

Friday, Feb 16, 2024 - 11:48 AM (IST)

ਪੋਲੈਂਡ 'ਚ 500 ਟਰੈਕਟਰਾਂ ਨਾਲ 1000 ਕਿਸਾਨਾਂ ਦਾ ਵੱਡਾ ਪ੍ਰਦਰਸ਼ਨ, EU ਦਫਤਰ 'ਤੇ ਸੁੱਟੇ ਆਂਡੇ

ਇੰਟਰਨੈਸ਼ਨਲ ਡੈਸਕ- ਪੋਲੈਂਡ ਦੇ ਕਿਸਾਨਾਂ ਨੇ ਵੀਰਵਾਰ ਨੂੰ ਪੱਛਮੀ ਸ਼ਹਿਰ ਰਾਕਲਾ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਯੂਰਪੀਅਨ ਯੂਨੀਅਨ ਦੇ ਦਫਤਰ 'ਤੇ ਆਂਡੇ ਵੀ ਸੁੱਟੇ, ਅੱਗਜ਼ਨੀ ਕੀਤੀ ਅਤੇ ਈ.ਯੂ ਗ੍ਰੀਨ ਡੀਲ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ। ਯੂਰਪੀ ਦੇਸ਼ਾਂ ਵਿਚ ਕਿਸਾਨ ਪਿਛਲੇ ਕਈ ਦਿਨਾਂ ਤੋਂ ਟਰੈਕਟਰਾਂ ਨਾਲ ਸੜਕਾਂ 'ਤੇ ਉਤਰੇ ਹੋਏ ਹਨ। ਯੂਰਪ ਭਰ ਦੇ ਕਿਸਾਨ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਯੂਰਪੀਅਨ ਯੂਨੀਅਨ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਾਬੰਦੀਆਂ ਕਾਰਨ ਖੇਤੀ ਦੀ ਲਾਗਤ ਵੱਧ ਰਹੀ ਹੈ ਅਤੇ ਮੁਨਾਫ਼ਾ ਘੱਟ ਹੈ। ਗੁਆਂਢੀ ਦੇਸ਼ ਯੂਕ੍ਰੇਨ ਜੰਗ ਦਾ ਪੋਲਿਸ਼ ਕਿਸਾਨਾਂ 'ਤੇ ਵੀ ਗੰਭੀਰ ਅਸਰ ਪਿਆ ਹੈ।

500 ਟਰੈਕਟਰ ਨਾਲ ਇੱਕ ਹਜ਼ਾਰ ਕਿਸਾਨ ਸੜਕਾਂ 'ਤੇ

ਵੀਰਵਾਰ ਦੇ ਵਿਰੋਧ ਪ੍ਰਦਰਸ਼ਨ ਵਿੱਚ ਕਰੀਬ ਇੱਕ ਹਜ਼ਾਰ ਦੇ ਕਰੀਬ ਕਿਸਾਨ 500 ਟਰੈਕਟਰਾਂ ਅਤੇ ਹੋਰ ਖੇਤੀ ਵਾਹਨਾਂ ਨਾਲ ਸੜਕਾਂ ’ਤੇ ਉਤਰ ਆਏ। ਸਥਾਨਕ ਮੀਡੀਆ ਰਿਪੋਰਟਾਂ ਵਿੱਚ ਕਿਸਾਨਾਂ ਨੂੰ ਪੋਲਿਸ਼ ਝੰਡੇ, ਬੈਨਰ ਅਤੇ ਕੁਝ ਮਾਮਲਿਆਂ ਵਿੱਚ ਫਲਾਇਰ ਲੈ ਕੇ ਸੜਕਾਂ 'ਤੇ ਮਾਰਚ ਕਰਦੇ ਦਿਖਾਇਆ ਗਿਆ। ਕਿਸਾਨ ਖੇਤਰੀ ਸਰਕਾਰੀ ਹੈੱਡਕੁਆਰਟਰ ਦੇ ਸਾਹਮਣੇ ਇਕੱਠੇ ਹੋਏ, ਜਿੱਥੇ ਉਨ੍ਹਾਂ ਨੇ ਟਾਇਰਾਂ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਪੂਰੇ ਇਲਾਕੇ ਨੂੰ ਧੂੰਏਂ ਦੀ ਲਪੇਟ ਵਿੱਚ ਲੈ ਲਿਆ ਗਿਆ।

ਯੂਰਪੀ ਕਿਸਾਨ ਇਸ ਲਈ ਕਰ ਰਹੇ ਹਨ ਵਿਰੋਧ

PunjabKesari

ਪੋਲਿਸ਼ ਕਿਸਾਨ ਖਾਸ ਤੌਰ 'ਤੇ ਯੂਕ੍ਰੇਨ ਤੋਂ ਸਸਤੇ ਭੋਜਨ ਦੀ ਦਰਾਮਦ ਦਾ ਵਿਰੋਧ ਕਰ ਰਹੇ ਹਨ। ਉਦਾਹਰਣ ਵਜੋਂ ਸਥਾਨਕ ਕਿਸਾਨਾਂ ਤੋਂ ਅਨਾਜ ਖਰੀਦਣ ਦੀ ਬਜਾਏ, ਸਰਕਾਰ ਇਸ ਨੂੰ ਗੁਆਂਢੀ ਯੂਕ੍ਰੇਨ ਤੋਂ ਸਸਤੇ ਵਿੱਚ ਦਰਾਮਦ ਕਰਦੀ ਹੈ। ਇਹੀ ਕਾਰਨ ਹੈ ਕਿ ਕਿਸਾਨ ਪਿਛਲੇ ਸ਼ੁੱਕਰਵਾਰ ਤੋਂ 30 ਦਿਨਾਂ ਦੀ ਹੜਤਾਲ 'ਤੇ ਹਨ। ਇਸ ਦੌਰਾਨ ਕਿਸਾਨਾਂ ਨੇ ਯੂਕ੍ਰੇਨ ਨਾਲ ਲੱਗਦੀਆਂ ਕੁਝ ਸੜਕਾਂ ਨੂੰ ਵੀ ਜਾਮ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ: ਕੁਈਨਜ਼ਲੈਂਡ 'ਚ ਹੜ੍ਹ ਦਾ ਕਹਿਰ, ਭਾਰਤੀ ਨਾਗਰਿਕ ਦੀ ਮੌਤ

ਕਿਸਾਨਾਂ ਵੱਲੋਂ ਸਰਹੱਦਾਂ ਸੀਲ ਕਰਨ ਦੀ ਚਿਤਾਵਨੀ 

PunjabKesari

ਪੋਲਿਸ਼ ਕਿਸਾਨ 20 ਫਰਵਰੀ ਨੂੰ ਰਾਜਧਾਨੀ ਵਾਰਸਾ ਵਿੱਚ ਯੂਕ੍ਰੇਨ ਨਾਲ ਸਾਰੇ ਸਰਹੱਦੀ ਲਾਂਘਿਆਂ ਦੀ ਮੁਕੰਮਲ ਨਾਕਾਬੰਦੀ ਅਤੇ ਇੱਕ ਵਿਸ਼ਾਲ ਵਿਰੋਧ ਦੀ ਯੋਜਨਾ ਬਣਾ ਰਹੇ ਹਨ। ਕਿਸਾਨਾਂ ਨੇ ਨਾ ਸਿਰਫ਼ ਯੂਕ੍ਰੇਨ ਦੀਆਂ ਸਰਹੱਦਾਂ ਨੂੰ ਸੀਲ ਕਰਨ ਦੀ ਚਿਤਾਵਨੀ ਦਿੱਤੀ ਹੈ, ਸਗੋਂ ਸੰਚਾਰ ਕੇਂਦਰਾਂ, ਟਰਾਂਸਸ਼ਿਪਮੈਂਟਾਂ, ਰੇਲਵੇ ਸਟੇਸ਼ਨਾਂ ਅਤੇ ਸਮੁੰਦਰੀ ਬੰਦਰਗਾਹਾਂ ਨੂੰ ਵੀ ਸੀਲ ਕਰ ਦਿੱਤਾ ਹੈ। ਯੂਰਪੀਅਨ ਕਿਸਾਨ ਪਹਿਲਾਂ ਐਲਾਨੇ ਗਏ 'ਸਟਾਰ ਮਾਰਚ' ਵਿੱਚ ਉਸੇ ਦਿਨ ਸਾਰੀਆਂ ਦਿਸ਼ਾਵਾਂ ਤੋਂ ਵਾਰਸਾ ਪਹੁੰਚਣਗੇ। 22 ਫਰਵਰੀ ਨੂੰ ਚੈਕ ਗਣਰਾਜ ਦੇ ਕਿਸਾਨ ਵੀ ਮੱਧ ਅਤੇ ਪੂਰਬੀ ਯੂਰਪ ਦੇ ਕਿਸਾਨਾਂ ਦੇ ਨਾਲ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ ਅਤੇ ਆਪਣੇ ਦੇਸ਼ ਦੀਆਂ ਸਰਹੱਦਾਂ ਨੂੰ ਸੀਲ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News