ਬ੍ਰਿਟੇਨ ''ਚ ਛੁੱਟੀਆਂ ਦਾ ਅਸਰ, ਫਰਾਂਸ ਜਾਣ ਵਾਲੇ 10 ਹਜ਼ਾਰ ਵਾਹਨ ਲੰਬੇ ਜਾਮ ''ਚ ਫਸੇ

Sunday, Jul 24, 2022 - 06:04 PM (IST)

ਬ੍ਰਿਟੇਨ ''ਚ ਛੁੱਟੀਆਂ ਦਾ ਅਸਰ, ਫਰਾਂਸ ਜਾਣ ਵਾਲੇ 10 ਹਜ਼ਾਰ ਵਾਹਨ ਲੰਬੇ ਜਾਮ ''ਚ ਫਸੇ

ਪੈਰਿਸ (ਬਿਊਰੋ): ਬ੍ਰਿਟੇਨ ਵਿਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਹਨ। ਲੋਕ ਫਰਾਂਸ ਸਮੇਤ ਹੋਰ ਸ਼ਹਿਰਾਂ ਵਿਚ ਛੁੱਟੀਆਂ ਮਨਾਉਣ ਲਈ ਜਾ ਰਹੇ ਹਨ। ਬ੍ਰਿਟੇਨ ਨੂੰ ਫਰਾਂਸ ਨਾਲ ਜੋੜਨ ਵਾਲੇ ਕੇਂਟ ਸ਼ਹਿਰ ਦੇ ਡੋਵਰ ਬੰਦਰਗਾਹ 'ਤੇ ਵੱਡੀ ਗਿਣਤੀ ਵਿਚ ਲੋਕਾਂ ਦੇ ਪਹੁੰਚਣ ਕਾਰਨ ਲੰਬਾ ਜਾਮ ਲੱਗਣਾ ਸ਼ੁਰੂ ਹੋ ਗਿਆ ਹੈ। ਨਤੀਜੇ ਵਜੋਂ ਡੋਵਰ ਬੰਦਰਗਾਹ ਵਿਚ ਕਰੀਬ 10 ਹਜ਼ਾਰ ਤੋਂ ਵੱਧ ਕਾਰਾਂ, ਟਰੱਕ ਸਮੇਤ ਹੋਰ ਵਾਹਨ ਲੰਬੇ ਜਾਮ ਵਿਚ ਫਸੇ ਹਨ।ਇਕ ਯਾਤਰੀ ਨੇ ਦਾਅਵਾ ਕੀਤਾ ਹੈ ਕਿ ਕੇਂਟ ਦੇ ਡੋਵਰ ਬੰਦਰਗਾਹ ਤੋਂ ਫਰਾਂਸ ਪਹੁੰਚਣ ਵਿਚ 90 ਮਿੰਟ ਦੀ ਜਗ੍ਹਾ ਉਸ ਨੂੰ 30 ਘੰਟੇ ਲੱਗੇ। ਇਸ ਬੰਦਰਗਾਹ ਤੋਂ ਲੰਘਣ ਵਾਲੀਆਂ ਕਰੀਬ 85000 ਕਾਰਾਂ ਨੂੰ ਸ਼ਨੀਲਾਰ ਨੂੰ ਕੱਢਿਆ ਗਿਆ ਜੋ ਸ਼ੁੱਕਰਵਾਰ ਤੋਂ ਇੱਥੇ ਫਸੀਆਂ ਹੋਈਆਂ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ : ਪੰਜਾਬੀ ਨੌਜਵਾਨ “ਮਾਰਸ਼ਲ ਵਾਲੀਆ” ਲੋਕਲ ਬੋਰਡ ਚੋਣਾਂ 'ਚ ਨਿੱਤਰਿਆ 

ਬੰਦਰਗਾਹ ਦਾ ਸੰਚਾਲਨ ਕਰਨ ਵਾਲੀ ਕੰਪਨੀ ਪੀ ਐਂਡ ਓ ਫੇਰੀ ਨੇ ਯਾਤਰੀਆਂ ਤੋਂ ਸੁਰੱਖਿਆ ਅਤੇ ਫ੍ਰਾਂਸੀਸੀ ਸੀਮਾ 'ਤੇ ਜਾਂਚ ਲਈ 3 ਤੋਂ 4 ਘੰਟੇ ਦਾ ਸਮਾਂ ਦੇਣ ਲਈ ਕਿਹਾ ਹੈ। ਉੱਧਰ ਜਾਮ ਨੂੰ ਲੈ ਕੇ ਰਾਜਨੀਤਕ ਪ੍ਰਤੀਕਿਰਿਆ ਸ਼ੁਰੂ ਹੋ ਗਈ ਹੈ।ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਲਿਜ਼ ਟਰਸ ਨੇ ਫਰਾਂਸ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਡੋਵਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਫ੍ਰਾਂਸੀਸੀ ਸੀਮਾ 'ਤੇ ਜਾਂਚ ਲਈ ਅਧਿਕਾਰੀਆਂ ਦੀ ਕਮੀ ਹੈ। ਇਸ ਕਾਰਨ ਇੰਗਲਿਸ਼ ਚੈਨਲ ਬੰਦਰਗਾਹ 'ਤੇ ਸੀਮਾ ਦੀ ਜਾਂਚ ਲਈ ਯਾਤਰੀਆਂ ਨੂੰ ਇੰਤਜ਼ਾਰ ਕਰਨਾ ਪਿਆ। ਇਸ ਲਈ ਜਾਮ ਲੱਗ ਰਿਹਾ ਹੈ।ਇੱਥੇ ਦੱਸ ਦਈਏ ਕਿ 34 ਕਿਲੋਮੀਟਰ ਦੂਰ ਹੈ ਫਰਾਂਸ, ਕੇਂਟ ਦੇ ਡੋਵਰ ਬੰਦਰਗਾਹ ਤੋਂ। 80 ਹਜ਼ਾਰ ਵਾਹਨ ਰੋਜ਼ਾਨਾ ਇਸ ਬੰਦਰਗਾਹ ਤੋਂ ਲੰਘਦੇ ਹਨ।


author

Vandana

Content Editor

Related News