ਇਸਲਾਮਿਕ ਬਾਗ਼ੀਆਂ ਦੇ ਹਮਲੇ 'ਚ 10 ਲੋਕਾਂ ਦੀ ਮੌਤ, ਕਈ ਲੋਕ ਕੀਤੇ ਅਗਵਾ
Tuesday, Dec 03, 2024 - 04:17 AM (IST)
ਕਿੰਸ਼ਾਸਾ (ਏ. ਪੀ.) : ਕਾਂਗੋ ਗਣਰਾਜ ਦੇ ਪੂਰਬੀ ਹਿੱਸੇ ਵਿਚ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਨਾਲ ਜੁੜੇ ਇਸਲਾਮੀ ਬਾਗੀਆਂ ਨੇ ਘੱਟੋ-ਘੱਟ 10 ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਕਈਆਂ ਨੂੰ ਅਗਵਾ ਕਰ ਲਿਆ ਹੈ। ਫ਼ੌਜ ਦੇ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਫੌਜ ਨੇ ਦੱਸਿਆ ਕਿ ਫਿਲਹਾਲ ਅਗਵਾ ਕੀਤੇ ਗਏ ਲੋਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਫੌਜ ਦੇ ਬੁਲਾਰੇ ਮਾਕ ਹਜ਼ੂਕੇ ਨੇ ਕਿਹਾ ਕਿ ਖੇਤਰ ਵਿਚ ਆਈਐੱਸਆਈਐੱਸ ਨਾਲ ਜੁੜੇ ਅਲਾਇਡ ਡੈਮੋਕ੍ਰੇਟਿਕ ਫੋਰਸਿਜ਼ ਦੇ ਬਾਗੀਆਂ ਨੇ ਉੱਤਰੀ ਕਿਵੂ ਸੂਬੇ ਦੇ ਬਤਾਂਗੀ-ਮਬਾਊ ਖੇਤਰ ਵਿਚ ਐਤਵਾਰ ਰਾਤ ਨੂੰ ਹਮਲਾ ਕੀਤਾ। ਉਨ੍ਹਾਂ ਨੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ। ਹਜ਼ੂਕੇ ਨੇ ਕਿਹਾ, “ਅਸੀਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੇ ਹਾਂ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਦੁਸ਼ਮਣ ਨੂੰ ਆਪਣੇ ਖੇਤਰ ਵਿੱਚੋਂ ਬਾਹਰ ਕੱਢ ਦਿਆਂਗੇ।”
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8