ਗਾਜ਼ਾ ''ਤੇ ਇਜ਼ਰਾਇਲੀ ਹਮਲੇ ''ਚ 3 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
Thursday, Jan 02, 2025 - 03:58 PM (IST)
ਦੀਰ ਅਲ-ਬਲਾਹ (ਏਜੰਸੀ)- ਗਾਜ਼ਾ ਪੱਟੀ ‘ਤੇ ਇਜ਼ਰਾਇਲੀ ਹਮਲੇ ‘ਚ 3 ਬੱਚਿਆਂ ਅਤੇ ਹਮਾਸ ਸੰਚਾਲਿਤ ਪੁਲਸ ਬਲ ਦੇ 2 ਸੀਨੀਅਰ ਅਧਿਕਾਰੀਆਂ ਸਮੇਤ 10 ਲੋਕ ਮਾਰੇ ਗਏ। ਫਲਸਤੀਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲਾ ਇਜ਼ਰਾਈਲ ਦੁਆਰਾ ਮਾਨਵਤਾਵਾਦੀ ਖੇਤਰ ਘੋਸ਼ਿਤ ਕੀਤੇ ਗਏ ਮੁਵਾਸੀ ਨਾਮਕ ਖੇਤਰ ਵਿੱਚ ਸਥਿਤ ਇੱਕ ਤੰਬੂ ਉੱਤੇ ਵੀਰਵਾਰ ਤੜਕੇ ਹੋਇਆ, ਜਿੱਥੇ ਹਜ਼ਾਰਾਂ ਵਿਸਥਾਪਿਤ ਲੋਕ ਠੰਡ ਅਤੇ ਮੀਂਹ ਤੋਂ ਬਚਣ ਲਈ ਤੰਬੂਆਂ ਵਿੱਚ ਰਹਿ ਰਹੇ ਹਨ। ਨਸੇਰ ਹਸਪਤਾਲ ਦੇ ਅਨੁਸਾਰ ਘਟਨਾ ਵਿੱਚ 3 ਬੱਚਿਆਂ, 3 ਔਰਤਾਂ ਅਤੇ 4 ਪੁਰਸ਼ਾਂ ਦੀ ਮੌਤ ਹੋ ਗਈ।
ਹਸਪਤਾਲ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ ਮਰਨ ਵਾਲਿਆਂ ਵਿੱਚ ਗਾਜ਼ਾ ਪੁਲਸ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਮਹਿਮੂਦ ਸਾਲਾਹ ਅਤੇ ਉਨ੍ਹਾਂ ਦੇ ਡਿਪਟੀ ਬ੍ਰਿਗੇਡੀਅਰ ਜਨਰਲ ਹੋਸਾਮ ਸ਼ਾਹਵਾਨ ਵੀ ਸ਼ਾਮਲ ਸਨ। ਇਜ਼ਰਾਇਲੀ ਫੌਜ ਵਲੋਂ ਇਸ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।