ਬ੍ਰਿਟੇਨ ’ਚ ਵੱਡੇ ਪੱਧਰ ’ਤੇ ਕੋਰੋਨਾ-19 ਟੀਕਾਕਰਣ ਲਈ ਖੋਲ੍ਹੇ ਜਾਣਗੇ 10 ਨਵੇਂ ਕੇਂਦਰ
Sunday, Jan 17, 2021 - 08:06 PM (IST)
ਲੰਡਨ-ਬ੍ਰਿਟੇਨ ’ਚ ਵੱਡੇ ਪੱਧਰ ’ਤੇ ਕੋਵਿਡ-19 ਟੀਕਾਕਰਣ ਕਰਨ ਲਈ 10 ਨਵੇਂ ਅਤੇ ਵੱਡੇ ਕੇਂਦਰ ਖੋਲ੍ਹੇ ਜਾਣਗੇ ਜਿਨ੍ਹਾਂ ’ਚ ਇਕ ਰਗਬੀ ਮੈਦਾਨ, ਰੇਸਕੋਰਸ, ਫੂਟ ਕੋਰਡ ਅਤੇ ਕੈਥਡ੍ਰਲ ਵੀ ਸ਼ਾਮਲ ਹਨ। ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਨ.ਐੱਚ.ਐੱਸ. ਮੁਤਾਬਕ ਇਹ ਕੇਂਦਰ ਪਹਿਲਾਂ ਤੋਂ ਸੰਚਾਲਿਤ ਕੀਤੇ ਜਾ ਰਹੇ ਸੱਤ ਟੀਕਾਕਰਣ ਕੇਂਦਰ ਤੋਂ ਇਲਾਵਾ ਹਨ।
ਇਹ ਵੀ ਪੜ੍ਹੋ -ਪਾਕਿ ਨੇ ਆਕਸਫੋਰਡ-ਐਸਟਰਾਜੇਨੇਕਾ ਕੋਵਿਡ-19 ਟੀਕੇ ਦੀ ਐਮਰਜੈਂਸੀ ਵਰਤੋਂ ਦੀ ਦਿੱਤੀ ਮਨਜ਼ੂਰੀ
ਪੂਰੇ ਬ੍ਰਿਟੇਨ ’ਚ ਲੋਕਾਂ ਨੂੰ ਕੋਵਿਡ-19 ਦੇ ਟੀਕੇ ਦੀਆਂ 324,233 ਹੋਰ ਖੁਰਾਕਾਂ ਦਿੱਤੀਆਂ ਗਈਆਂ ਹਨ ਅਤੇ ਹੁਣ ਤੱਕ ਕੁੱਲ 35 ਲੱਖ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ ਹਨ। ਬ੍ਰਿਟੇਨ ’ਚ ਟੀਕਾਕਰਣ ਮੁਹਿੰਮ ਦੇ ਇਸ ਅਹਿਮ ਮੁੰਕਾਮ ’ਤੇ ਪਹੁੰਚਣ ਦੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪ੍ਰਸ਼ੰਸਾ ਕੀਤੀ ਹੈ ਅਤੇ ਇਸ ਨੂੰ ਇਕ ਸ਼ਾਨਦਾਰ ਰਾਸ਼ਟਰੀ ਕੋਸ਼ਿਸ਼ ਦੱਸਿਆ।
ਇਹ ਵੀ ਪੜ੍ਹੋ -ਕੋਰੋਨਾ ਵੈਕਸੀਨ ਫਾਈਜ਼ਰ ਦਾ ਦਿਖਿਆ ਸਾਈਡ ਇਫੈਕਟ, ਨਾਰਵੇ ’ਚ 23 ਲੋਕਾਂ ਦੀ ਮੌਤ
ਬ੍ਰਿਟੇਨ ’ਚ ਸਰਕਾਰ ਤੋਂ ਵਿੱਤੀ ਸਹਾਇਤਾ ਪ੍ਰਾਪਤ ਐੱਨ.ਐੱਚ.ਐੱਸ. ਦੇਸ਼ ਦੇ ਇਤਿਹਾਸ ’ਚ ਸਭ ਤੋਂ ਵੱਡੇ ਟੀਕਾਕਰਣ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ। ਇਸ ਨੇ ਇਹ ਪੁਸ਼ਟੀ ਕੀਤੀ ਹੈ ਕਿ 80 ਸਾਲ ਤੋਂ ਜ਼ਿਆਦਾ ਉਮਰ ਦੇ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਟੀਕਾਕਰਣ ਕੇਂਦਰ ’ਚ ਟੀਕੇ ਲਈ ਰਜਿਸਟ੍ਰੇਸ਼ਨ ਕਰਵਾਉਣ ਨੂੰ ਲੈ ਕੇ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ -ਬਿਲ ਗੇਟਸ ਬਣੇ ਅਮਰੀਕਾ ਦੇ 'ਸਭ ਤੋਂ ਵੱਡੇ ਕਿਸਾਨ', 18 ਸੂਬਿਆਂ 'ਚ ਖਰੀਦੀ 2,42,000 ਏਕੜ ਜ਼ਮੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।