ਤੁਰਕੀ 'ਚ ਪੱਟੜੀ ਤੋਂ ਉਤਰੀ ਟਰੇਨ, 10 ਦੀ ਮੌਤ

Monday, Jul 09, 2018 - 11:04 AM (IST)

ਤੁਰਕੀ 'ਚ ਪੱਟੜੀ ਤੋਂ ਉਤਰੀ ਟਰੇਨ, 10 ਦੀ ਮੌਤ

ਇਸਤਾਂਬੁਲ — ਉੱਤਰ-ਪੱਛਮੀ ਤੁਰਕੀ 'ਚ ਐਤਵਾਰ ਨੂੰ ਇਕ ਟਰੇਨ ਦੇ ਪੱਟੜੀ ਤੋਂ ਉਤਰ ਜਾਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 73 ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਸਰਕਾਰੀ ਅਖਬਾਰ ਮੁਤਾਬਕ ਯੂਨਾਨੀ ਸਰਹੱਦ ਕੋਲ ਟਰੇਨ ਦੇ 5 ਡੱਬੇ ਪੱਟੜੀ ਤੋਂ ਉਤਰ ਗਏ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਖਬਰ ਮੁਤਾਬਕ ਆਪਦਾ ਅਤੇ ਬਚਾਅ ਕਰਮੀਆਂ ਵੱਲੋਂ ਟਰੇਨ 'ਚ ਫਸੇ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਟਰੇਨ 'ਚ ਕਰੀਬ 350 ਯਾਤਰੀ ਸਫਰ ਕਰ ਰਹੇ ਸਨ।

PunjabKesari


ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਲਈ 100 ਐਂਬੂਲੈਂਸ ਘਟਨਾ ਵਾਲੀ ਥਾਂ 'ਤੇ ਪਹੁੰਚੀਆਂ। ਜਾਣਕਾਰੀ ਮੁਤਾਬਕ ਸਥਾਨਕ ਪੁਲਸ ਵੱਲੋਂ ਇਕ ਹੈਲੀਕਾਪਟਰ ਦਾ ਇੰਤਜ਼ਾਮ ਕੀਤਾ ਗਿਆ ਤਾਂ ਜੋ ਜ਼ਖਮੀਆਂ ਨੂੰ ਜਲਦ ਤੋਂ ਜਲਦ ਹਸਪਤਾਲ 'ਚ ਦਾਖਲ ਕਰਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ  ਆਪਦਾ ਅਤੇ ਬਚਾਅ ਕਰਮੀ ਇਸ ਘਟਨਾ 'ਚ ਜ਼ਖਮੀ ਹੋਏ ਲੋਕਾਂ ਨੂੰ ਟਰੇਨ 'ਚੋਂ ਬਾਹਰ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹਾਦਸੇ ਕਿਸ ਤਰ੍ਹਾਂ ਵਾਪਰਿਆ ਇਸ ਦੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

PunjabKesari


Related News