ਚੀਨ: ਦਵਾਈ ਕਾਰਖਾਨੇ ''ਚ ਲੱਗੀ ਅੱਗ, 10 ਹਲਾਕ

04/15/2019 8:40:43 PM

ਬੀਜਿੰਗ— ਚੀਨ ਦੇ ਸ਼ਾਂਦੋਂਗ ਸੂਬੇ 'ਚ ਇਕ ਦਵਾਈ ਕੰਪਨੀ ਦੇ ਕਾਰਖਾਨੇ 'ਚ ਲੱਗੀ ਅੱਗ ਨਾਲ 10 ਲੋਕਾਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖਮੀ ਹੋ ਗਏ। ਪਿਛਲੇ ਇਕ ਮਹੀਨੇ 'ਚ ਇਹ ਦੇਸ਼ 'ਚ ਚੌਥੀ ਵੱਡੀ ਉਦਯੋਗਿਕ ਘਟਨਾ ਹੈ। ਚਾਈਨਾ ਡੇਲੀ ਦੀ ਖਬਰ ਮੁਤਾਬਕ ਦਵਾਈ ਕੰਪਨੀ 'ਚ ਅੱਗ ਦੀ ਘਟਨਾ ਜਿਆਨ ਸ਼ਹਿਰ 'ਚ ਹੋਈ।

ਰਿਪੋਰਟ ਮੁਤਾਬਕ ਇਕ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਤੇ 12 ਲੋਕ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ 31 ਮਾਰਚ ਨੂੰ ਵੀ ਚੀਨ ਦੇ ਜਿਆਂਗਸੂ ਸੂਬੇ 'ਚ ਕਬਾੜ ਢਾਲਣ ਵਾਲੀ ਇਕ ਥਾਂ 'ਚ ਧਮਾਕੇ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਪੰਜ ਲੋਕ ਜ਼ਖਮੀ ਹੋ ਗਏ ਸਨ। ਇਸ ਤੋਂ ਇਲਾਵਾ 30 ਮਾਰਚ ਨੂੰ ਸ਼ਾਂਦੋਂਗ 'ਚ ਹੋਈ ਘਟਨਾ 'ਚ 5 ਲੋਕਾਂ ਦੀ ਮੌਤ ਹੋ ਗਈ ਤੇ 22 ਮਾਰਚ ਨੂੰ ਹੋਈ ਘਟਨਾ 'ਚ 78 ਲੋਕਾਂ ਦੀ ਮੌਤ ਹੋ ਗਈ ਤੇ 600 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਚੀਨ ਦੀ ਸਰਕਾਰ ਨੇ ਦੇਸ਼ਭਰ 'ਚ ਰਸਾਇਣਕ ਕਾਰਖਾਨਿਆਂ ਦੇ ਨਿਰੀਖਣ ਦੇ ਹੁਕਮ ਦੇ ਦਿੱਤੇ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।


Baljit Singh

Content Editor

Related News