ਮਲੇਸ਼ੀਆ ਦੇ ਸਮੁੰਦਰ ''ਚ ਕਿਸ਼ਤੀ ਪਲਟਣ ਕਾਰਨ 10 ਲੋਕਾਂ ਦੀ ਮੌਤ, ਕਈ ਲਾਪਤਾ

Wednesday, Dec 15, 2021 - 03:33 PM (IST)

ਕੁਆਲਾਲੰਪੁਰ (ਵਾਰਤਾ) : ਮਲੇਸ਼ੀਆ ਦੇ ਜੋਹੋਰ ਸੂਬੇ ਦੇ ਨੇੜੇ ਸਮੁੰਦਰ 'ਚ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਮਲੇਸ਼ੀਆ ਦੀ ਤੱਟਵਰਤੀ ਸੁਰੱਖਿਆ ਏਜੰਸੀ ਮਲੇਸ਼ੀਅਨ ਮੈਰੀਟਾਈਮ ਇਨਫੋਰਸਮੈਂਟ ਏਜੰਸੀ (ਐੱਮ.ਐੱਮ.ਈ.ਏ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਦੱਖਣੀ ਸੂਡਾਨ ’ਚ ਫੈਲੀ ਰਹੱਸਮਈ ਬੀਮਾਰੀ, ਹੁਣ ਤੱਕ 89 ਲੋਕਾਂ ਦੀ ਮੌਤ, WHO ਨੇ ਭੇਜੀ ਜਾਂਚ ਟੀਮ

ਐੱਮ.ਐੱਮ.ਈ.ਏ. ਏਜੰਸੀ ਦੇ ਨਿਰਦੇਸ਼ਕ ਨੂਰੁਲ ਹਿਜਾਮ ਜ਼ਕਾਰੀਆ ਦੇ ਅਨੁਸਾਰ ਕਿਸ਼ਤੀ ਵਿਚ ਲਗਭਗ 60 ਲੋਕ ਸਵਾਰ ਸਨ, ਜਿਨ੍ਹਾਂ ਵਿਚ ਕਈ ਬੱਚੇ ਵੀ ਸਨ। ਜਾਣਕਾਰੀ ਮੁਤਾਬਕ 21 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 29 ਲੋਕ ਅਜੇ ਵੀ ਲਾਪਤਾ ਹਨ।

ਇਹ ਵੀ ਪੜ੍ਹੋ : ਅਮਰੀਕੀ ਹਵਾਈ ਫ਼ੌਜ ਦੀ ਵੱਡੀ ਕਾਰਵਾਈ, ਵੈਕਸੀਨ ਲੈਣ ਤੋਂ ਇਨਕਾਰ ਕਰਨ ’ਤੇ 27 ਜਵਾਨਾਂ ਨੂੰ ਕੀਤਾ ਬਰਖ਼ਾਸਤ

ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 4.30 ਵਜੇ ਦੇ ਕਰੀਬ ਵਾਪਰਿਆ। ਉਸ ਸਮੇਂ ਸਮੁੰਦਰ ਵਿਚ ਉੱਚੀਆਂ ਲਹਿਰਾਂ ਉੱਠ ਰਹੀਆਂ ਸਨ। ਉਨ੍ਹਾਂ ਕਿਹਾ ਕਿ ਜਲ ਸੈਨਾ ਅਤੇ ਹਵਾਈ ਸੈਨਾ ਦੀਆਂ ਟੀਮਾਂ ਨੂੰ ਬਚਾਅ ਕਾਰਜ ਵਿਚ ਲਗਾਇਆ ਗਿਆ ਹੈ।


cherry

Content Editor

Related News