ਨਿਊਜਰਸੀ ਬਾਰ ''ਚ ਹੋਈ ਗੋਲੀਬਾਰੀ ''ਚ 10 ਲੋਕ ਜਖ਼ਮੀ
Saturday, May 25, 2019 - 05:23 PM (IST)
ਟ੍ਰੇਂਟਨ — ਨਿਊਜਰਸੀ ਦੇ ਟ੍ਰੇਂਟਨ ਬਾਰ 'ਚ ਹੋਈ ਗੋਲੀਬਾਰੀ 'ਚ 10 ਲੋਕ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ 12 : 45 ਵਜੇ ਹੋਈ ਗੋਲੀਬਾਰੀ ਦੀ ਜਾਣਕਾਰੀ ਮਿਲੀ। ਇਹ ਗੋਲੀਬਾਰੀ ਬਰੁਨਸਵਿਕ ਐਵੇਨਿਊ ਦੇ 300 ਬਲਾਕ 'ਚ ਇਕ ਬਾਰ ਦੇ ਬਾਹਰ ਹੋਈ।
ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੂੰ ਬਾਰ ਦੇ ਅੰਦਰ ਅਤੇ ਬਾਹਰ ਕਈ ਜ਼ਖਮੀ ਵਿਅਕਤੀ ਮਿਲੇ। ਟ੍ਰੇਂਟਨ ਪੁਲਸ ਅਧਿਕਾਰੀ ਕੈਪਟਨ ਸਟੀਫਨ ਵਾਰਨ ਨੇ ਦੱਸਿਆ ਕਿ ਪੰਜ ਆਦਮੀ ਅਤੇ ਪੰਜ ਮਹਿਲਾਵਾਂ ਨੂੰ ਸਥਾਨਕ ਹਸਪਤਾਲ 'ਚ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਵਿਅਕਤੀ ਦਾ ਹਾਲਤ ਨਾਜ਼ੁਕ ਹੈ ਜਿਸਦੀ ਐਮਰਜੈਂਸੀ ਸਰਜਰੀ ਕੀਤੀ ਜਾ ਰਹੀ ਹੈ। ਵਾਰਨ ਨੇ ਦੱਸਿਆ ਕਿ ਜਾਂਚ ਜਾਰੀ ਹੈ।
