ਮੈਕਸੀਕੋ ਦੇ ਗਵਰਨਰ ਦਫ਼ਤਰ ਦੇ ਸਾਹਮਣੇ ਹਮਲਾਵਰਾਂ ਨੇ ਰੱਖੀਆਂ 10 ਲਾਸ਼ਾਂ, ਕੁੱਟ-ਕੁੱਟ ਕੀਤਾ ਕਤਲ

Friday, Jan 07, 2022 - 04:52 PM (IST)

ਮੈਕਸੀਕੋ ਦੇ ਗਵਰਨਰ ਦਫ਼ਤਰ ਦੇ ਸਾਹਮਣੇ ਹਮਲਾਵਰਾਂ ਨੇ ਰੱਖੀਆਂ 10 ਲਾਸ਼ਾਂ, ਕੁੱਟ-ਕੁੱਟ ਕੀਤਾ ਕਤਲ

ਮੈਕਸੀਕੋ ਸਿਟੀ (ਭਾਸ਼ਾ)- ਉੱਤਰੀ-ਮੱਧ ਮੈਕਸੀਕੋ ਦੇ ਜਾਕਾਟੇਕਸ ਸੂਬੇ ਵਿਚ ਹਮਲਾਵਰਾਂ ਨੇ ਵੀਰਵਾਰ ਨੂੰ ਗਵਰਨਰ ਦਫ਼ਤਰ ਦੇ ਸਾਹਮਣੇ 10 ਲੋਕਾਂ ਦੀਆਂ ਲਾਸ਼ਾਂ ਰੱਖ ਦਿੱਤੀਆਂ। ਇਨ੍ਹਾਂ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਰਾਜ ਦੀ ਰਾਜਧਾਨੀ ਦੇ ਮੁੱਖ ਪਲਾਜ਼ਾ, ਜਿਸ ਨੂੰ ਜਾਕਾਟੇਕਸ ਵੀ ਕਿਹਾ ਜਾਂਦਾ ਹੈ, ਵਿਚ ਇਕ ਕ੍ਰਿਸਮਸ ਟ੍ਰੀ ਦੇ ਨੇੜੇ ਟਰੱਕ ਵਿਚ ਲਾਸ਼ਾਂ ਰੱਖੀਆ ਗਈਆਂ ਸਨ। ਟਰੱਕ ਨੂੰ ਉਕਤ ਸਥਾਨ 'ਤੇ ਸਵੇਰ ਹੋਣ ਤੋਂ ਪਹਿਲਾਂ ਛੱਡ ਦਿੱਤਾ ਗਿਆ ਸੀ। ਗਵਰਨਰ ਡੇਵਿਡ ਮੋਨਰੀਅਲ ਨੇ ਕਿਹਾ ਕਿ ਉਹ ਕੰਮ ਸ਼ੁਰੂ ਕਰਨ ਹੀ ਵਾਲੇ ਸਨ ਕਿ ਉਨ੍ਹਾਂ ਨੂੰ ਲਾਸ਼ਾਂ ਮਿਲਣ ਦੀ ਸੂਚਨਾ ਮਿਲੀ।

ਇਹ ਵੀ ਪੜ੍ਹੋ: ਬੁਰਜ਼ ਖਲੀਫ਼ਾ ਮਗਰੋਂ ਇਸ ਦੇਸ਼ 'ਚ ਬਣੀ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ

ਮੋਨਰੀਅਲ ਨੇ ਕਿਹਾ, 'ਉਹ ਇੱਥੇ ਲਾਸ਼ਾਂ ਛੱਡਣ ਆਏ ਸਨ... ਲਾਸ਼ਾਂ 'ਤੇ ਕੁੱਟਮਾਰ ਅਤੇ ਸੱਟਾਂ ਦੇ ਨਿਸ਼ਾਨ ਸਨ।' ਫੈਡਰਲ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਕਿਹਾ ਕਿ ਇਕ ਵਿਅਕਤੀ ਟਰੱਕ ਨੂੰ ਪਲਾਜ਼ਾ ਵਿਚ ਲੈ ਗਿਆ, ਫਿਰ ਗੱਡੀ 'ਚੋਂ ਬਾਹਰ ਨਿਕਲਿਆ ਅਤੇ ਇਕ ਗਲੀ ਤੋਂ ਹੇਠਾਂ ਚਲਾ ਗਿਆ। ਵਿਭਾਗ ਨੇ ਕਿਹਾ ਕਿ ਸੰਘੀ ਏਜੰਸੀਆਂ ਜਾਂਚ ਵਿਚ ਮਦਦ ਲਈ ਵਾਧੂ ਮਦਦ ਭੇਜ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਸੂਬੇ ਵਿਚ ਨਸ਼ਾ ਤਸਕਰਾਂ ਦਰਮਿਆਨ ਆਏ ਦਿਨ ਦਬਦਬਾ ਬਣਾਉਣ ਲਈ ਲੜਾਈ ਹੁੰਦੀ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਮਾਰੇ ਜਾਂਦੇ ਹਨ।

ਇਹ ਵੀ ਪੜ੍ਹੋ: ਰੂਸ ’ਚ ਰੇਪ ਦੇ ਦੋਸ਼ੀਆਂ ਲਈ ਬਣੇਗਾ ਸਖ਼ਤ ਕਾਨੂੰਨ, ਆਰਕਟਿਕ ਦੀਆਂ ਠੰਡੀਆਂ ਤੇ ਵਿਰਾਨ ਜੇਲ੍ਹਾਂ ’ਚ ਕੱਟੇਗੀ ਜ਼ਿੰਦਗੀ

 


author

cherry

Content Editor

Related News