ਓਨਟਾਰੀਓ: ਫੋਰਡ ਸਰਕਾਰ ਦੀਆਂ ਨੀਤੀਆਂ ਕਾਰਨ ਚਲੀ ਜਾਵੇਗੀ 10 ਹਜ਼ਾਰ ਅਧਿਆਪਕਾਂ ਦੀ ਨੌਕਰੀ
Sunday, Sep 29, 2019 - 03:37 PM (IST)

ਟੋਰਾਂਟੋ— ਡਗ ਫੋਰਡ ਸਰਕਾਰ ਵਲੋਂ ਕਲਾਸਾਂ ਦੇ ਦਾਇਰਾ ਵਧਾਉਣ ਤੇ ਨਵੀਂਆਂ ਨੀਤੀਆਂ ਲਾਗੂ ਕੀਤੇ ਜਾਣ ਦੇ ਸਿੱਟੇ ਵਜੋਂ ਆਉਂਦੇ ਪੰਜ ਸਾਲ ਦੌਰਾਨ ਓਨਟਾਰੀਓ ਦੇ 10 ਹਜ਼ਾਰ ਅਧਿਆਪਕਾਂ ਦੀ ਨੌਕਰੀ ਖੁੱਸ ਜਾਵੇਗੀ। ਇਹ ਦਾਅਵਾ ਓਨਟਾਰੀਓ ਦੇ ਵਿੱਤੀ ਜਵਾਬਦੇਹੀ ਦਫਤਰ ਵਲੋਂ ਵੀਰਵਾਰ ਨੂੰ ਪ੍ਰਕਾਸ਼ਤ ਤਾਜ਼ਾ ਰਿਪੋਰਟ 'ਚ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਸੈਕੰਡਰੀ ਸਕੂਲਾਂ 'ਚ 9060 ਤੇ ਐਲੀਮੈਂਟਰੀ ਸਕੂਲਾਂ 'ਚ 994 ਅਧਿਆਪਕਾਂ ਦੀਆਂ ਆਸਾਮੀਆਂ ਖਤਮ ਹੋ ਜਾਣਗੀਆਂ, ਜਿਨ੍ਹਾਂ 'ਚੋਂ 2826 ਅਧਿਆਪਕ ਇਸੇ ਸਾਲ ਵਿਹਲੇ ਹੋ ਜਾਣਗੇ। ਰਿਪੋਰਟ 'ਚ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਗਈ ਹੈ ਕਿ ਅਧਿਆਪਕਾਂ ਦੀਆਂ ਆਸਾਮੀਆਂ 'ਚ ਕਟੌਤੀ ਦਾ ਟੀਚਾ ਉਨ੍ਹਾਂ ਨੂੰ ਵਿਹਲਾ ਕੀਤੇ ਬਗੈਰ ਹਾਸਲ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ ਓਨਟਾਰੀਓ ਦੇ ਨਵੇਂ 1.6 ਅਰਬ ਡਾਲਰ ਦੇ ਟੀਚਰ ਜਾਬ ਪ੍ਰੋਟੈਕਸ਼ਨ ਫੰਡ ਰਾਹੀਂ ਬਰਖਾਸਤਗੀ ਤੋਂ ਬਗੈਰ ਕਲਾਸਾਂ ਦਾ ਦਾਇਰਾ ਵਧਾਇਆ ਜਾ ਸਕਦਾ ਹੈ। ਦੂਜੇ ਪਾਸੇ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੇਚੇ ਨੇ ਦਲੀਲ ਦਿੱਤੀ ਕਿ ਕਿਸੇ ਅਧਿਆਪਕ ਨੂੰ ਨੌਕਰੀ ਗੁਆਉਣੀ ਨਹੀਂ ਪਵੇਗੀ ਪਰ ਸਿੱਖਿਆ ਖੇਤਰ ਦੇ ਮਾਹਰ ਇਸ ਦਲੀਲ 'ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ।
ਦੱਸ ਦਈਏ ਕਿ ਡਗ ਫੋਰਡ ਸਰਕਾਰ ਵਲੋਂ ਸਿਰਫ ਕਲਾਸਾਂ ਦੇ ਆਕਾਰ 'ਚ ਵਾਧਾ ਨਹੀਂ ਕੀਤਾ ਗਿਆ ਸਗੋਂ ਈ-ਲਰਨਿੰਗ ਦੀ ਸ਼ੁਰੂਆਤ ਵੀ ਅਧਿਆਪਕਾਂ ਲਈ ਸੰਕਟ ਬਣ ਕੇ ਆਈ ਹੈ। ਨਵੀਂਆਂ ਨੀਤੀਆਂ ਰਾਹੀਂ ਸੂਬਾ ਸਰਕਾਰ ਆਉਂਦੇ ਪੰਜ ਸਾਲ ਦੌਰਾਨ 2.8 ਅਰਬ ਡਾਲਰ ਦੀ ਬੱਚਤ ਕਰ ਸਕਦੀ ਹੈ। ਫਿਰ ਵੀ ਚੋਣਾਂ ਦੇ ਮੌਸਮ 'ਚ ਆਈ ਇਹ ਰਿਪੋਰਟ ਕੰਜ਼ਰਵੇਟਿਵ ਪਾਰਟੀ ਦੀਆਂ ਉਮੀਦਾਂ ਨੂੰ ਝਟਕਾ ਦੇ ਸਕਦੀ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ

''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
