1 ਸਾਲ ਤੋਂ ਪੇਟ ''ਚ ਹੋ ਰਿਹਾ ਸੀ ਦਰਦ, ਐਕਸ-ਰੇ ਕਰਾਉਣ ''ਤੇ ਇਹ ਸੱਚਾਈ ਆਈ ਸਾਹਮਣੇ

Thursday, Nov 02, 2017 - 01:09 PM (IST)

1 ਸਾਲ ਤੋਂ ਪੇਟ ''ਚ ਹੋ ਰਿਹਾ ਸੀ ਦਰਦ, ਐਕਸ-ਰੇ ਕਰਾਉਣ ''ਤੇ ਇਹ ਸੱਚਾਈ ਆਈ ਸਾਹਮਣੇ

ਫਲੋਰੀਡਾ(ਬਿਊਰੋ)— ਅਮਰੀਕਾ ਵਿਚ ਰਹਿਣ ਵਾਲਾ ਇਕ ਸ਼ਖਸ 1 ਸਾਲ ਤੋਂ ਪੇਟ ਦਰਦ ਤੋਂ ਪ੍ਰੇਸ਼ਾਨ ਸੀ। ਪਿਛਲੇ ਸਾਲ ਉਹ ਆਪਣੀ ਇਸ ਸਮੱਸਿਆ ਨੂੰ ਲੈ ਕੇ ਹਸਪਤਾਲ ਵੀ ਗਿਆ ਸੀ ਜਿੱਥੇ ਉਸ ਨੇ ਪੇਟ ਦਰਦ ਅਤੇ ਉਲਟੀ ਦੀ ਸ਼ਿਕਾਇਤ ਕੀਤੀ ਸੀ। ਡਾਕਟਰ ਨੇ ਉਸ ਨੂੰ ਬਲੱਡ ਅਤੇ ਯੂਰਿਨ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਪਰ ਉਸ ਦੀਆਂ ਸਾਰੀਆਂ ਰਿਪੋਰਟਸ ਨਾਰਮਲ ਹੀ ਸੀ। ਉਸ ਦੀ ਪਰੇਸ਼ਾਨੀ ਦੀ ਅਸਲੀ ਵਜ੍ਹਾ ਉਦੋਂ ਸਾਹਮਣੇ ਆਈ ਹੈ ਜਦੋਂ ਡਾਕਟਰ ਨੇ ਉਸ ਦਾ ਐਕਸ-ਰੇ ਕੀਤਾ।
ਉਸ ਆਦਮੀ ਦਾ ਐਕਸ-ਰੇ ਦੇਖ ਕੇ ਉਦੋਂ ਡਾਕਟਰ ਵੀ ਹੈਰਾਨ ਹੋ ਗਏ ਜਦੋਂ ਉਨ੍ਹਾਂ ਨੇ ਐਕਸ-ਰੇ ਵਿਚ ਉਸ ਆਦਮੀ ਦੇ ਪੇਟ ਵਿਚ ਉਨ੍ਹਾਂ ਨੂੰ ਇਕ ਲਾਇਟਰ ਵਰਗੀ ਚੀਜ ਨਜ਼ਰ ਆਈ, ਜੋ ਉਸ ਦੇ ਪੇਟ ਵਿਚ ਉਲਟ ਪਿਆ ਹੋਇਆ ਸੀ ਅਤੇ ਉਸ ਤੋਂ ਜ਼ਹਿਰੀਲੇ ਕੈਮੀਕਲ ਬਾਹਰ ਆ ਰਹੇ ਸਨ। ਲਾਇਟਰ 'ਚੋਂ ਨਿਕਲਣ ਵਾਲੇ ਜ਼ਹਿਰੀਲੇ ਕੈਮੀਕਲ ਕਾਰਨ ਹੀ ਉਸ ਆਦਮੀ ਦੇ ਪੇਟ ਵਿਚ 5mm ਦਾ ਇਕ ਅਲਸਰ ਹੋ ਚੁੱਕਾ ਸੀ। ਹਾਲਾਂਕਿ ਡਾਕਟਰਾਂ ਨੇ ਆਪਰੇਸ਼ਨ ਤੋਂ ਬਾਅਦ ਉਸ ਆਦਮੀ ਦੇ ਪੇਟ ਵਿਚੋਂ ਉਸ ਲਾਇਟਰ ਨੂੰ ਸਫਲਤਾ ਪੂਰਵਕ ਬਾਹਰ ਕੱਢ ਦਿੱਤਾ । ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਹੈ ਕਿ ਉਸ ਸ਼ਖਸ ਨੇ ਲਾਇਟਰ ਕਿਉਂ ਨਿਗਲਿਆ ਪਰ ਉਸ ਦੀ ਰਿਪੋਰਟ ਮੁਤਾਬਕ ਉਸ ਨੇ ਪਹਿਲਾਂ ਵੀ ਚੀਜਾਂ ਨੂੰ ਨਿਗਲਿਆ ਹੈ ਅਤੇ ਉਸ ਦੇ ਸਰੀਰ ਵਿਚੋਂ ਇਕ ਵਾਰ 1 ਚੱਮਚ ਵੀ ਕੱਢਿਆ ਜਾ ਚੁੱਕਾ ਹੈ।


Related News