ਅਮਰੀਕਾ ''ਚ ਇਮੀਗ੍ਰੇਸ਼ਨ ਸਬੰਧਿਤ ਹਿਰਾਸਤ ਕੇਂਦਰਾਂ ''ਚ ਰਹਿ ਰਹੇ ਹਨ 1 ਲੱਖ ਤੋਂ ਜ਼ਿਆਦਾ ਬੱਚੇ
Tuesday, Nov 19, 2019 - 01:57 AM (IST)

ਜਿਨੇਵਾ - ਅਮਰੀਕਾ 'ਚ ਇਮੀਗ੍ਰੇਸ਼ਨ ਸਬੰਧਿਤ ਹਿਰਾਸਤ ਕੇਂਦਰਾਂ 'ਚ ਇਕ ਲੱਖ ਤੋਂ ਜ਼ਿਆਦਾ ਬੱਚੇ ਰਹਿ ਰਹੇ ਹਨ। ਇਨ੍ਹਾਂ 'ਚ ਆਪਣੇ ਮਾਤਾ-ਪਿਤਾ ਦੇ ਨਾਲ ਰਹਿ ਰਹੇ ਬੱਚੇ ਅਤੇ ਅਲੱਗ ਤੋਂ ਰਹਿ ਰਹੇ ਨਾਬਾਲਿਗ ਵੀ ਸ਼ਾਮਲ ਹਨ। ਆਜ਼ਾਦੀ ਤੋਂ ਵਾਂਝੇ ਬੱਚਿਆਂ 'ਤੇ ਸੰਯੁਕਤ ਰਾਸ਼ਟਰ ਦੇ ਗਲੋਬਲ ਅਧਿਐਨ ਦੇ ਮੁੱਖ ਲੇਖਕ ਮੈਨਫ੍ਰੇਡ ਨੋਵਾਕ ਨੇ ਆਖਿਆ ਕਿ ਅਜੇ ਹਿਰਾਸਤ 'ਚ ਰਹਿ ਰਹੇ ਬੱਚਿਆਂ ਦੀ ਕੁਲ ਗਿਣਤੀ 1,03,000 ਹੈ। ਸੋਮਵਾਰ ਨੂੰ ਪ੍ਰਕਾਸ਼ਿਤ ਹੋਏ ਇਸ ਅਧਿਐਨ ਮੁਤਾਬਕ, ਵਿਸ਼ਵ ਭਰ 'ਚ 80 ਦੇਸ਼ਾਂ ਤੋਂ ਘਟੋਂ-ਘੱਟ 3,30,000 ਬੱਚੇ ਇਮੀਗ੍ਰੇਸ਼ਨ ਸਬੰਧਿਤ ਕਾਰਨਾਂ ਕਾਰਨ ਹਿਰਾਸਤ ਕੇਂਦਰਾਂ 'ਚ ਰਹਿ ਰਹੇ ਹਨ।