ਅਮਰੀਕਾ ''ਚ ਪਾਰਟੀ ਦੌਰਾਨ ਗੋਲੀਬਾਰੀ, 1 ਦੀ ਮੌਤ ਤੇ 20 ਤੋਂ ਜ਼ਿਆਦਾ ਜ਼ਖਮੀ

Monday, Aug 10, 2020 - 03:27 AM (IST)

ਅਮਰੀਕਾ ''ਚ ਪਾਰਟੀ ਦੌਰਾਨ ਗੋਲੀਬਾਰੀ, 1 ਦੀ ਮੌਤ ਤੇ 20 ਤੋਂ ਜ਼ਿਆਦਾ ਜ਼ਖਮੀ

ਵਾਸ਼ਿੰਗਟਨ - ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਚ ਇਕ ਪਾਰਟੀ ਦੌਰਾਨ ਗੋਲੀਬਾਰੀ ਵਿਚ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ 20 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਸ ਮੁਤਾਬਕ, ਇਹ ਗੋਲੀਬਾਰੀ ਇਕ ਆਓਟਡੋਰ ਪਾਰਟੀ ਦੌਰਾਨ ਹੋਈ, ਜਿਸ ਵਿਚ ਇਕ ਆਫ ਡਿਊਟੀ ਅਫਸਰ ਨੂੰ ਵੀ ਗੋਲੀ ਲੱਗੀ ਹੈ। ਇਸ ਅਫਸਰ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।

ਆਓਟਡੋਰ ਪਾਰਟੀ ਦੌਰਾਨ ਹੋਈ ਗੋਲੀਬਾਰੀ
ਮੈਟਰੋਪੋਲੀਟਨ ਪੁਲਸ ਵਿਭਾਗ ਦੇ ਪ੍ਰਮੁੱਖ ਪੀਟਰ ਨਿਊਜਹੈਮ ਨੇ ਦੱਸਿਆ ਕਿ ਇਹ ਗੋਲੀਬਾਰੀ ਉਦੋਂ ਹੋਈ ਜਦ ਕੁਝ ਲੋਕ ਆਓਟਡੋਰ ਪਾਰਟੀ ਦੌਰਾਨ ਗਾਣੇ ਵਜਾ ਕੇ ਖਾਣਾ ਖਾ ਰਹੇ ਸਨ। ਇਸ ਘਟਨਾ ਵਿਚ 17 ਸਾਲ ਦੇ ਇਕ ਮੁੰਡੇ ਦੀ ਮੌਤ ਹੋ ਗਈ ਹੈ। ਜਦਕਿ, ਜ਼ਖਮੀ ਅਫਸਰ ਦੀ ਹਾਲਤ ਗੰਭੀਰ ਹੈ। ਪੁਲਸ ਨੂੰ ਵਿਵਾਦ ਦਾ ਕਾਰਨ ਪਤਾ ਨਹੀਂ ਲੱਗਾ ਹੈ।

ਕੋਰੋਨਾ ਦੇ ਕਾਰਨ ਪਾਰਟੀਆਂ 'ਤੇ ਹਨ ਪਾਬੰਦੀਆਂ
ਪੁਲਸ ਨੇ ਦੱਸਿਆ ਕਿ ਇਸ ਦੌਰਾਨ ਕਈ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਹਾਲਾਂਕਿ ਪੁਲਸ ਨੇ ਇਸ ਗੋਲੀਬਾਰੀ ਨੂੰ ਲੈ ਕੇ ਕੋਈ ਸਪੱਸ਼ਟ ਮਕਸਦ ਨਹੀਂ ਦੱਸਿਆ ਹੈ। ਇਸ ਸਬੰਧ ਵਿਚ ਹੁਣ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਕੋਰੋਨਾਵਾਇਰਸ ਲਾਗ ਕਾਰਨ ਅਜਿਹੀਆਂ ਪਾਰਟੀਆਂ 'ਤੇ ਪਾਬੰਦੀ ਲਾਈ ਗਈ ਸੀ।


author

Khushdeep Jassi

Content Editor

Related News