ਰੂਸੀ ਕਿਸ਼ਤੀ 'ਤੇ ਯੂਕ੍ਰੇਨ ਦੇ ਡਰੋਨ ਹਮਲੇ 'ਚ 1 ਦੀ ਮੌਤ, ਕਈ ਜ਼ਖਮੀ
Wednesday, Jul 24, 2024 - 06:34 AM (IST)

ਮਾਸਕੋ (ਭਾਸ਼ਾ) : ਰੂਸ ਦੇ ਕ੍ਰਾਸਨੋਦਰ ਖੇਤਰ ਵਿਚ ਇਕ ਕਿਸ਼ਤੀ 'ਤੇ ਇਕ ਯੂਕ੍ਰੇਨੀ ਡਰੋਨ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਉਥੋਂ ਦੇ ਸਥਾਨਕ ਗਵਰਨਰ ਵੇਨਿਆਮਿਨ ਕੋਂਡਰਾਤਯੇਵ ਨੇ ਨਿਊਜ਼ ਏਜੰਸੀਆਂ ਨੂੰ ਦਿੱਤੀ।
ਸਿਨਹੂਆ ਸਮਾਚਾਰ ਏਜੰਸੀ ਮੁਤਾਬਕ ਕਿਸ਼ਤੀ ਕਾਵਕਾਜ਼ ਦੀ ਬੰਦਰਗਾਹ ਵਿਚ ਸੀ, ਜਦੋਂ ਮੰਗਲਵਾਰ ਸਵੇਰੇ ਇਸ 'ਤੇ ਯੂਕ੍ਰੇਨੀ ਡਰੋਨ ਦੁਆਰਾ ਹਮਲਾ ਕੀਤਾ ਗਿਆ, ਜਿਸ ਵਿਚ ਕਈ ਚਾਲਕ ਦਲ ਦੇ ਮੈਂਬਰ ਅਤੇ ਬੰਦਰਗਾਹ ਦੇ ਕਰਮਚਾਰੀ ਜ਼ਖਮੀ ਹੋ ਗਏ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ। ਗਵਰਨਰ ਨੇ ਦੱਸਿਆ ਕਿ ਹਮਲੇ ਦੇ ਨਤੀਜੇ ਵਜੋਂ ਅੱਗ ਲੱਗ ਗਈ ਪਰ ਬਚਾਅ ਦਲ ਦੇ ਕਰਮਚਾਰੀਆਂ ਨੇ ਛੇਤੀ ਹੀ ਇਸ 'ਤੇ ਕਾਬੂ ਪਾ ਲਿਆ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਲਗਾਤਾਰ ਸਾਈਟ 'ਤੇ ਕੰਮ ਕਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8