US 'ਚ ਤਸਕਰੀ ਕਰਕੇ ਲਿਆਂਦੀਆਂ ਗਈਆਂ 1440 ਪ੍ਰਾਚੀਨ ਵਸਤੂਆਂ ਭਾਰਤ ਨੂੰ ਕੀਤੀਆਂ ਗਈਆਂ ਵਾਪਸ
Saturday, Nov 16, 2024 - 01:39 PM (IST)
ਨਿਊਯਾਰਕ (ਏਜੰਸੀ)- ਮੈਨਹਟਨ ਦੇ ਸਰਕਾਰੀ ਵਕੀਲ ਐਲਵਿਨ ਬ੍ਰੈਗ ਨੇ ਭਾਰਤ ਨੂੰ 1,440 ਪੁਰਾਤਨ ਵਸਤੂਆਂ ਵਾਪਸ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚ ਪਵਿੱਤਰ ਮੰਦਰ ਦੀਆਂ ਮੂਰਤੀਆਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਅਮਰੀਕਾ ਤਸਕਰੀ ਕਰਕੇ ਲਿਆਂਦਾ ਗਿਆ ਸੀ। ਸਰਕਾਰੀ ਵਕੀਲ ਦੇ ਦਫਤਰ ਨੇ ਵੀਰਵਾਰ ਨੂੰ ਕਿਹਾ ਕਿ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ (ਐੱਚ.ਐੱਸ.ਆਈ.) ਦੇ ਗਰੁੱਪ ਸੁਪਰਵਾਈਜ਼ਰ ਅਲੈਗਜ਼ੈਂਡਰਾ ਡੀ ਆਰਮਾਸ ਨੇ ਭਾਰਤ ਦੇ ਕੌਂਸਲੇਟ ਜਨਰਲ ਵਿਖੇ ਆਯੋਜਿਤ ਸਮਾਰੋਹ ਵਿੱਚ ਇਨ੍ਹਾਂ ਕਲਾਕ੍ਰਿਤੀਆਂ ਨੂੰ ਵਾਪਸ ਕਰ ਦਿੱਤਾ। ਸਮਾਗਮ ਦੀ ਨੁਮਾਇੰਦਗੀ ਕੌਂਸਲ ਜਨਰਲ ਮਨੀਸ਼ ਕੁਲਹਾਰੀ ਨੇ ਕੀਤੀ। ਬ੍ਰੈਗ ਨੇ ਕਿਹਾ, "ਅਸੀਂ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਨਿਸ਼ਾਨਾ ਬਣਾਉਣ ਵਾਲੇ ਕਈ ਤਸਕਰੀ ਨੈੱਟਵਰਕਾਂ ਦੀ ਜਾਂਚ ਕਰਨਾ ਜਾਰੀ ਰੱਖਾਂਗੇ।"
ਇਹ ਵੀ ਪੜ੍ਹੋ: ਅੰਤਰਾਸ਼ਟਰੀ ਵਿਦਿਆਰਥੀਆਂ ਨੇ ਵਧਾਈ ਕੈਨੇਡਾ ਦੀ ਚਿੰਤਾ, ਜਾਣੋ ਕੀ ਹੈ ਮਾਮਲਾ
ਸਰਕਾਰੀ ਵਕੀਲ ਦੇ ਦਫਤਰ ਦੇ ਅਨੁਸਾਰ, ਇਹ ਪੁਰਾਤਨ ਵਸਤੂਆਂ ਇੱਕ ਅਪਰਾਧਿਕ ਤਸਕਰੀ ਨੈੱਟਵਰਕ ਦੀ ਜਾਂਚ ਦੌਰਾਨ ਬਰਾਮਦ ਕੀਤੀਆਂ ਗਈਆਂ। ਇਨ੍ਹਾਂ ਪੁਰਾਤਨ ਵਸਤੂਆਂ ਦੇ ਤਸਕਰ ਸੁਭਾਸ਼ ਕਪੂਰ ਨੂੰ ਭਾਰਤ ਵਿੱਚ, ਜਦੋਂ ਕਿ ਨੈਨਸੀ ਵੀਨਰ ਨੂੰ ਅਮਰੀਕਾ ਵਿੱਚ ਦੋਸ਼ੀ ਠਹਿਰਾਇਆ ਗਿਆ। ਐੱਚ.ਐੱਸ.ਆਈ. ਨਿਊਯਾਰਕ ਸਪੈਸ਼ਲ ਏਜੰਟ ਇਨ ਚਾਰਜ ਵਿਲੀਅਮ ਐੱਸ. ਵਾਕਰ ਨੇ ਕਿਹਾ, "ਅੱਜ ਦੀ ਵਾਪਸੀ ਕਈ ਸਾਲਾਂ ਤੋਂ ਜਾਰੀ ਇੱਕ ਅੰਤਰਰਾਸ਼ਟਰੀ ਜਾਂਚ ਦੀ ਨਿਸ਼ਾਨਦੇਹੀ ਕਰਦੀ ਹੈ । ਇਹ ਜਾਂਚ ਇਤਿਹਾਸ ਦੇ ਸਭ ਤੋਂ ਬਦਨਾਮ ਅਪਰਾਧੀਆਂ ਵਿੱਚੋਂ ਇੱਕ ਵੱਲੋਂ ਤਸਕਰੀ ਕੀਤੀਆਂ ਗਈਆਂ ਪੁਰਾਤਨ ਵਸਤਾਂ ਦੀ ਹੈ।" ਕੁਝ ਪੁਰਾਤਨ ਵਸਤੂਆਂ ਨੂੰ ਅਜਾਇਬ ਘਰਾਂ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ, ਜਦੋਂ ਤੱਕ ਕਿ ਉਹਨਾਂ ਨੂੰ ਮੈਨਹਟਨ ਪ੍ਰੌਸੀਕਿਊਟਰਜ਼ ਐਂਟੀਕਿਊਟੀਜ਼ ਟ੍ਰੈਫਿਕ ਯੂਨਿਟ (ਏਟੀਯੂ) ਦੁਆਰਾ ਜ਼ਬਤ ਨਹੀਂ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8