ਅਮਰੀਕਾ: ਸੰਸਦ ''ਚ ਫਾਇਨਾਂਸਿੰਗ ਬਿੱਲ ਪਾਸ, ਸਰਕਾਰੀ ਕੰਮਕਾਜ ''ਚ ਵਿਘਨ ਪੈਣ ਦਾ ਖਦਸ਼ਾ ਟਲਿਆ

Saturday, Dec 21, 2024 - 01:44 PM (IST)

ਅਮਰੀਕਾ: ਸੰਸਦ ''ਚ ਫਾਇਨਾਂਸਿੰਗ ਬਿੱਲ ਪਾਸ, ਸਰਕਾਰੀ ਕੰਮਕਾਜ ''ਚ ਵਿਘਨ ਪੈਣ ਦਾ ਖਦਸ਼ਾ ਟਲਿਆ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਉਪਰਲੇ ਸਦਨ ਸੈਨੇਟ ਨੇ ਸੰਘੀ ਸਰਕਾਰ ਦੇ ਕਾਰਜਾਂ ਅਤੇ ਆਫ਼ਤ ਸਹਾਇਤਾ ਲਈ ਅਸਥਾਈ ਫੰਡ ਮੁਹੱਈਆ ਕਰਾਉਣ ਦੀ ਦੋ-ਪੱਖੀ ਯੋਜਨਾ ਨੂੰ ਸ਼ਨੀਵਾਰ ਨੂੰ ਪਾਸ ਕਰ ਦਿੱਤਾ। ਇਸ ਬਿੱਲ ਵਿੱਚ ਨਵੇਂ ਸਾਲ ਵਿੱਚ ਕਰਜ਼ੇ ਦੀ ਸੀਮਾ ਵਧਾਉਣ ਦੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਗ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਜੇਕਰ ਇਹ ਬਿੱਲ ਨਿਰਧਾਰਤ ਸਮੇਂ ਵਿੱਚ ਪਾਸ ਨਾ ਹੁੰਦਾ ਤਾਂ ਸਰਕਾਰੀ ਕੰਮਕਾਜ ਵਿੱਚ ਵਿਘਨ ਪੈਣ ਦਾ ਖਤਰਾ ਸੀ।

ਇਹ ਵੀ ਪੜ੍ਹੋ: ਪਿਤਾ 'ਤੇ ਹਮਲਾ ਤੇ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਭਾਰਤੀ ਵਿਅਕਤੀ ਨੂੰ ਮਿਲੀ ਸਜ਼ਾ

ਹੇਠਲੇ ਸਦਨ ਦੇ ਪ੍ਰਤੀਨਿਧੀ ਸਭਾ ਦੇ ਸਪੀਕਰ ਮਾਈਕ ਜੌਹਨਸਨ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਸੰਸਦ "ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੇਗੀ" ਅਤੇ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ ਫੈਡਰਲ ਸਰਕਾਰ ਦੇ ਕੰਮ ਵਿੱਚ ਵਿਘਨ ਨਹੀਂ ਪੈਣ ਦੇਵੇਗੀ। ਹਾਲਾਂਕਿ, ਟਰੰਪ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਬਿੱਲ ਵਿੱਚ ਕਰਜ਼ੇ ਦੀ ਸੀਮਾ ਵਿੱਚ ਵਾਧੇ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਅੱਜ ਸਵੇਰੇ ਉਨ੍ਹਾਂ ਨੇ ਇੱਕ ਪੋਸਟ ਵਿੱਚ ਕਿਹਾ ਸੀ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਕੰਮਕਾਜ "ਹੁਣੇ ਬੰਦ ਹੋ" ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਇਸ ਦੇਸ਼ 'ਚ ਫੈਲਿਆ 'ਡਿੰਗਾ ਡਿੰਗਾ' ਵਾਇਰਸ, ਸੰਕਰਮਣ ਨਾਲ ਨੱਚਣ ਲੱਗਦੇ ਨੇ ਲੋਕ!

ਪ੍ਰਤੀਨਿਧੀ ਸਭਾ ਨੇ ਜੌਹਨਸਨ ਦੇ ਨਵੇਂ ਬਿੱਲ ਨੂੰ 34 ਦੇ ਮੁਕਾਬਲੇ 366 ਵੋਟਾਂ ਨਾਲ ਪਾਸ ਕਰ ਦਿੱਤਾ। ਸੈਨੇਟ ਨੇ ਇਸ ਨੂੰ 11 ਦੇ ਮੁਕਾਬਲੇ 85 ਵੋਟਾਂ ਦੇ ਬਹੁਮਤ ਨਾਲ ਪਾਸ ਕੀਤਾ। ਹੁਣ ਇਹ ਬਿੱਲ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਕੋਲ ਹੈ ਅਤੇ ਉਨ੍ਹਾਂ ਦੇ ਸ਼ਨੀਵਾਰ ਨੂੰ ਇਸ 'ਤੇ ਦਸਤਖਤ ਕਰਨ ਦੀ ਸੰਭਾਵਨਾ ਹੈ। ਸੈਨੇਟ ਦੇ ਬਹੁਮਤ ਦੇ ਨੇਤਾ ਚੱਕ ਸ਼ੂਮਰ ਨੇ ਕਿਹਾ, "ਸਰਕਾਰ ਦਾ ਕੰਮਕਾਜ ਬੰਦ ਨਹੀਂ ਹੋਵੇਗਾ।"

ਇਹ ਵੀ ਪੜ੍ਹੋ: ਟਰੰਪ ਦੇ ਅਹੁੱਦਾ ਸੰਭਾਲਣ ਤੋਂ ਪਹਿਲਾਂ ਦੇਸ਼ ਮੁੜ ਆਉਣ ਅੰਤਰਰਾਸ਼ਟਰੀ ਵਿਦਿਆਰਥੀ, ਨਹੀਂ ਤਾਂ....

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News