ਓਟਾਵਾ ਦੇ ਕਾਲਜ 'ਚ ਵਿਦਿਆਰਥੀ ਦੀ ਮੌਤ ਹੋਣ 'ਤੇ 1.2 ਮਿਲੀਅਨ ਡਾਲਰ ਦਾ ਮੁਕੱਦਮਾ

07/14/2019 10:10:47 PM

ਓਟਾਵਾ - ਬੀਤੇ ਸਾਲ 17 ਜੁਲਾਈ 2018 'ਚ ਜੋਸ਼ੂਆ ਕਲੋਟ (18) ਨਾਂ ਦੇ ਇਕ ਵਿਦਿਆਰਥੀ ਦੀ ਕਾਲਜ 'ਚ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਾਲਜ ਖਿਲਾਫ 1.2 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਾ ਮੁਕੱਦਮਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੋਸ਼ੂਆ ਐਲਗੋਨਕੁਇਨ ਕਾਲਜ ਦੀਆਂ ਪੌੜੀਆਂ 'ਚ ਬੇਹੋਸ਼ ਪਾਇਆ ਗਿਆ ਸੀ ਅਤੇ 9 ਦਿਨ ਹਸਪਤਾਲ 'ਚ ਇਲਾਜ ਚੱਲਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ।
ਉਸ ਦੇ ਮਾਤਾ-ਪਿਤਾ ਮੁਤਾਬਕ ਉਹ ਕਾਲਜ ਖਿਲਾਫ ਅਣਦੇਖੀ, ਦੇਖਭਾਲ 'ਚ ਕਮੀ ਅਤੇ ਗੈਰ-ਜ਼ਿੰਮੇਦਾਰਾਨਾ ਰਵੱਈਏ ਲਈ ਮੁਕੱਦਮਾ ਕਰਨ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਆਪਣੇ ਪੁੱਤਰ ਨੂੰ ਹਮੇਸ਼ਾ ਲਈ ਗੁਆਉਣਾ ਪਿਆ। ਜ਼ਿਕਰਯੋਗ ਹੈ ਕਿ ਜੋਸ਼ੂਆ ਨੂੰ ਆਪਣੇ ਕਾਲਜ ਦੇ ਕੈਂਪਸ ਦੀਆਂ ਪੌੜੀਆਂ 'ਤੇ 17 ਜਨਵਰੀ 2018 ਨੂੰ ਬੇਹੋਸ਼ੀ ਦੀ ਹਾਲਤ 'ਚ ਪਾਇਆ ਗਿਆ ਸੀ। ਪਰਿਵਾਰ ਵੱਲੋਂ ਕੀਤੇ ਮੁਕੱਦਮੇ 'ਚ ਕਿਹਾ ਗਿਆ ਕਿ ਉਸ ਸਮੇਂ ਕਾਲਜ 'ਚ ਬ੍ਰੇਕ ਚੱਲ ਰਹੀ ਸੀ ਅਤੇ ਜੋਸ਼ੂਆ ਕੈਂਪਸ 'ਚ ਸੀ ਜਿੱਥੇ ਕਿ ਮੁਰੰਮਤ ਦਾ ਕੰਮ ਚੱਲ ਰਿਹਾ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ ਮੁਰੰਮਤ ਦਾ ਕੰਮ ਚੱਲਦੇ ਵੀ ਪੌੜੀਆਂ ਬੰਦ ਨਹੀਂ ਸਨ ਕੀਤੀਆਂ ਗਈਆਂ। ਜਿਸ ਕਾਰਨ ਜੋਸ਼ੂਆ ਨੇ ਗਿੱਲੀ ਕੰਧ 'ਤੇ ਪੈਰ ਰੱਖ ਦਿਤਾ ਅਤੇ ਉਹ ਕੰਧ ਉਸ 'ਤੇ ਡਿੱਗ ਗਈ। ਜਿਸ ਦੇ ਚੱਲਦੇ ਉਸ ਨੂੰ ਦਿਮਾਗ 'ਤੇ ਕਈ ਸੱਟਾਂ ਵੀ ਲੱਗੀਆਂ। ਜਿਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਥੇ 9 ਦਿਨ ਇਲਾਜ ਚੱਲਣ ਦੇ ਬਾਵਜੂਦ 26 ਜਨਵਰੀ 2018 ਨੂੰ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਜੋਸ਼ੂਆ ਦੇ ਮਾਤਾ-ਪਿਤਾ ਨੇ ਮੁਕੱਦਮੇ ਦੇ ਤਹਿਤ 1.2 ਮਿਲੀਅਨ ਡਾਲਰ ਦੀ ਮੰਗ ਕੀਤੀ ਹੈ। ਜਿਸ 'ਚ ਕਰੀਬ 56 ਹਜ਼ਾਰ ਡਾਲਰ ਓਟਾਵਾ ਹਸਪਤਾਲ ਦਾ ਬਿੱਲ ਵੀ ਸ਼ਾਮਲ ਹੈ। ਉਥੇ ਹੀ ਕਾਲਜ ਨੇ ਇਸ ਘਟਨਾ ਨੂੰ ਜੋਸ਼ੂਆ ਦਾ ਅਣਗਹਿਲੀ ਦੱਸਿਆ ਹੈ।


Khushdeep Jassi

Content Editor

Related News